25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਾਰਟ ਸਰਕਟ ਨਾਲ ਕਣਕ ਦੀ ਫ਼ਸਲ ਸੜੀ

ਅਜੀਤ ਡੈਸਕ 18-04-2026
ਤਾਰਾਗੜ੍ਹ, 17 ਅਪ੍ਰੈਲ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਠਾਕੁਰਪੁਰ ਵਿਚ ਰਮੇਸ਼ ਸਿੰਘ ਪੁੱਤਰ ਤੀਰਥ ਰਾਮ ਦੀ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਕਰੀਬ 5 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਰਮੇਸ਼ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਮੌਸਮ ਨੇ ਸਾਨੰੂ ਚਿੰਤਾ ਵਿਚ ਪਾਇਆ ਹੋਇਆ ਸੀ, ਜੇ ਹੁਣ ਮੌਸਮ ਠੀਕ ਹੋਇਆ ਸੀ ਤਾਂ ਅਸੀਂ ਸੋਚਿਆ ਸੀ ਕਿ ਅਸੀਂ ਆਪਣੀ ਕਣਕ ਦੀ ਫਸਲ ਦੀ ਕੱਟਾਈ ਕਰਾਂਗੇ ਪਰ ਕੱਟਾਈ ਕਰਨ ਤੋਂ ਪਹਿਲਾਂ ਹੀ ਸਾਡੀ ਫਸਲ ਬਿਜਲੀ ਵਿਭਾਗ ਦੀ ਗ਼ਲਤੀ ਨਾਲ ਸੜ ਕੇ ਸੁਆਹ ਹੋ ਗਈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਹੋਰ ਵੀ ਨਾਲ ਦੇ ਖੇਤਾਂ ਵਿਚ ਲੱਗੀ ਕਣਕ ਦੀ ਫਸਲ ਸੜ ਜਾਣੀ ਸੀ ਪਰ ਮੌਕੇ 'ਤੇ ਪਹੁੰਚੇ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਟਰੈਕਟਰਾਂ ਨਾਲ ਖੇਤਾਂ ਨੰੂ ਵਾਹ ਦਿੱਤਾ ਜਿਸ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ |
ਪਿਛਲੀ ਖ਼ਬਰ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ ਅਗਲੀ ਖ਼ਬਰ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।