29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹੋਲੀ ਚਾਈਲਡ ਸਕੂਲ 'ਚ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਦੇ ਸੁੰਦਰ ਲਿਖਾਈ ਮੁਕਾਬਲੇ

ਅਜੀਤ ਡੈਸਕ 18-04-2026
ਕਲਾਨੌਰ, 17 ਅਪ੍ਰੈਲ (ਪੁਰੇਵਾਲ)- ਨੇੜਲੇ ਪਿੰਡ ਛੋਹਣ 'ਚ ਸਥਿਤ ਆਈ.ਸੀ.ਐਸ.ਈ. ਹੋਲੀ ਚਾਈਲਡ ਸਕੂਲ 'ਚ ਪਿ੍ੰਸੀਪਲ ਸਿਸਟਰ ਸ਼ੈਰੀਨ ਦੀ ਅਗਵਾਈ ਹੇਠ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਜਿਸ 'ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬੱਚਿਆਂ ਵਲੋਂ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ 'ਚ ਸੁੰਦਰ ਲਿਖਾਈ ਮੁਕਾਬਲੇ 'ਚ ਪੂਰੇ ਉਤਸਾਹ ਨਾਲ ਸ਼ਮੂਲੀਅਤ ਕੀਤੀ ਗਈ | ਇਨ੍ਹਾਂ ਮੁਕਾਬਲਿਆਂ 'ਚੋਂ ਜਿੱਤ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪਿ੍ੰਸੀਪਲ ਸਿਸਟਰ ਸ਼ੈਰੀਨ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਿਸਟਰ ਸ਼ੈਰੀਨ ਨੇ ਲਿਖਾਈ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਮੱਲਾਂ ਮਾਰਨ ਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਬੱਚਿਆਂ ਨੂੰ ਵੀ ਆਪਣੀ ਲਿਖਾਈ ਸੁਧਾਰਨ ਤੇ ਸੁੰਦਰ ਲਿਖਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਦਾ ਮਨੋਬਲ ਉੱਚਾ ਹੁੰਦਾ ਹੈ | ਇਸ ਮੌਕੇ ਉਪ ਪਿ੍ੰਸੀਪਲ ਸਿਸਟਰ ਪ੍ਰਮਿਤਾ, ਕੋਆਰਡੀਨੇਟਰ ਸੁਖਬੀਰ ਕੌਰ, ਪਹਿਲੀ ਤੋਂ ਪੰਜਵੀਂ ਜਮਾਤ ਦੇ ਅਧਿਆਪਕ ਅਮਨਦੀਪ ਕੌਰ, ਮਾਨਸੀ ਮਾਰੀਆ, ਕਵਲਜੀਤ ਕੌਰ, ਗੁਰਪ੍ਰੀਤ ਕੌਰ, ਸਪਨਾ ਸੈਨੀ, ਅਰਸ਼ਦੀਪ ਕੌਰ, ਸੁਖਮਿੰਦਰ ਕੌਰ, ਸੁਮਨ ਬਾਲਾ ਅਤੇ ਮੈਡਮ ਲਲਿਤਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਮਰਵੀਰ ਖੁਰਾਣਾ ਦੀ ਨੈਸ਼ਨਲ ਕ੍ਰਿਕਟ ਖੇਡਾਂ ਲਈ ਚੋਣ ਹੋਈ ਅਗਲੀ ਖ਼ਬਰ ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਦੇ ਵਿਦਿਆਰਥੀਆਂ ਨੇ 10ਵੀ ਜਮਾਤ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।