01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਕਬੱਡੀ ਕੱਪ 14 ਨੂੰ : ਮੈਨੇਜਰ ਗੋਸਲ

ਅਜੀਤ ਡੈਸਕ 11-04-2026
ਡੇਰਾ ਬਾਬਾ ਨਾਨਕ, 10 ਅਪ੍ਰੈਲ (ਵਿਜੇ ਸ਼ਰਮਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਕਬੱਡੀ ਕੱਪ 14 ਅਪੈ੍ਰਲ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜ਼ਿਲ੍ਹਾ ਜਥੇਦਾਰ ਤੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ | ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਗੋਸਲ ਨੇ ਦੱਸਿਆ ਕਿ 12 ਅਪ੍ਰੈਲ ਨੂੰ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ | ਉਪਰੰਤ ਧਾਰਮਿਕ ਦੀਵਾਨ ਸਜਣਗੇ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਭਾਈ ਜਸਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਭਾਈ ਖੁਸ਼ਬੀਰ ਸਿੰਘ ਪ੍ਰਚਾਰਕ, ਭਾਈ ਜਗਦੀਪ ਸਿੰਘ ਪ੍ਰਚਾਰਕ, ਭਾਈ ਕੁਲਬੀਰ ਸਿੰਘ ਪ੍ਰਚਾਰਕ, ਭਾਈ ਅਵਤਾਰ ਸਿੰਘ ਮਰਗਿੰਦਪੁਰ ਕਵੀਸ਼ਰੀ ਜਥਾ, ਭਾਈ ਕੇਵਲ ਸਿੰਘ ਢਾਡੀ ਜਥਾ, ਭਾਈ ਸੁਖਰਾਜ ਸਿੰਘ ਢਾਡੀ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ 'ਚ ਕਬੱਡੀ ਦੀਆਂ ਨਾਮਵਰ ਟੀਮਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਕਬੱਡੀ ਅਕੈਡਮੀ ਸ਼ੋ੍ਰਮਣੀ ਕਮੇਟੀ, ਬਾਬਾ ਦੀਪ ਸਿੰਘ ਕਬੱਡੀ ਕਲੱਬ ਸ਼ਿਕਾਰ, ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ, ਮਹਾਂਵੀਰ ਕਬੱਡੀ ਕਲੱਬ ਯੂ.ਐਸ.ਏ. ਦੀਆਂ ਟੀਮਾਂ ਭਾਗ ਲੈਣਗੀਆਂ | ਮੈਨੇਜਰ ਗੋਸਲ ਨੇ ਦੱਸਿਆ ਕਿ ਕਬੱਡੀ ਮੁਕਾਬਲਿਆਂ 'ਚ ਪਹਿਲੇ ਤੇ ਦੂਜੇ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 51 ਹਜ਼ਾਰ ਤੇ 41 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ | ਇਸ ਮੌਕੇ ਜਥੇ. ਰਜਿੰਦਰ ਸਿੰਘ ਵੈਰੋਕੇ, ਸੁਰਜੀਤ ਸਿੰਘ ਆਕਾਊਟੈਂਟ, ਸੁਖਵਿੰਦਰ ਸਿੰਘ ਖਜਾਨਚੀ, ਜਗਦੀਪ ਸਿੰਘ ਰਿਕਾਰਡ ਕੀਪਰ, ਖਜਾਨ ਸਿੰਘ ਕਵੀਸ਼ਰ, ਭਾਈ ਅਵਤਾਰ ਸਿੰਘ, ਬਲਜਿੰਦਰ ਸਿੰਘ ਕਵੀਸ਼ਰ, ਭਾਈ ਜੋਰਾਵਰ ਸਿੰਘ ਕਵੀਸ਼ਰ, ਭਾਈ ਲਖਵਿੰਦਰ ਸਿੰਘ, ਭਾਈ ਰਾਜਬੀਰ ਸਿੰਘ, ਜਗਦੀਪ ਸਿੰਘ, ਹਰਵੰਤ ਸਿੰਘ ਸਟੋਰ ਕੀਪਰ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਮਲਕੀਤ ਸਿੰਘ, ਹਰਪਾਲ ਸਿੰਘ, ਪਰਗਟ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਜਗਪਾਲ ਸਿੰਘ ਧਨੋਆ ਸੂਬਾ ਸੀਨੀ. ਮੀਤ ਪ੍ਰਧਾਨ ਅਤੇ ਸੰਜੀਵ ਕੁਮਾਰ ਬੌਵਾ ਗੋਇਲ ਸੂਬਾ ਮ... ਅਗਲੀ ਖ਼ਬਰ ਸਰਕਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।