01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਕਲ ਗੁਰਦਾਸਪੁਰ ਦੇ ਪੈਨਸ਼ਨਰਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 11-04-2026
ਗੁਰਦਾਸਪੁਰ, 10 ਮਾਰਚ (ਅਸ਼ੋਕ ਸ਼ਰਮਾ)- ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਦੀ ਸਰਕਲ ਵਰਕਿੰਗ ਕਮੇਟੀ ਦੀ ਜ਼ਰੂਰੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਬਲਵਿੰਦਰ ਸਿੰਘ ਦੂਲਾਨੰਗਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੇ ਪਾਵਰਕਾਮ ਕੋਲ ਮਨਵਾਉਣ ਲਈ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 18 ਅਪ੍ਰੈਲ ਨੰੂ ਬਿਜਲੀ ਮੰਤਰੀ ਦੀ ਕੋਠੀ ਲੁਧਿਆਣਾ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਣ ਲਈ ਪੈਨਸ਼ਨਰਾਂ ਦੀਆਂ ਡਿਊਟੀਆਂ ਲਗਾਈਆਂ | ਜੇਕਰ ਪੰਜਾਬ ਸਰਕਾਰ ਤੇ ਪਾਵਰ ਕਾਮ ਨੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾਂ 18 ਅਪ੍ਰੈਲ ਦੇ ਧਰਨੇ ਵਿਚ ਸੂਬਾ ਕਮੇਟੀ ਵਲੋਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ | ਮੀਟਿੰਗ ਵਿਚ ਜੋਗਿੰਦਰ ਸਿੰਘ ਰੰਧਾਵਾ ਸੂਬਾ ਆਗੂ, ਦੇਸ ਰਾਜ ਮੰਡਲ ਪ੍ਰਧਾਨ ਦਿਹਾਤੀ ਬਟਾਲਾ, ਸੁਰਿੰਦਰ ਪੱਪੂ ਸਰਕਲ ਸਕੱਤਰ, ਸੰਤੋਖ ਸਿੰਘ ਸਰਕਲ ਆਗੂ, ਸੁਖਵਿੰਦਰ ਸਿੰਘ ਗਿੱਲ ਸਰਕਲ ਆਗੂ, ਕਮਲ ਕਿਸ਼ੋਰ ਸਰਕਲ ਆਗੂ, ਰਨਬੀਰ ਸਿੰਘ ਸਰਕਲ ਆਗੂ, ਸਤਪਾਲ ਲਖਣਪਾਲ ਮੰਡਲ ਪ੍ਰਧਾਨ ਗੁਰਦਾਸਪੁਰ, ਸਤਿੰਦਰ ਸ਼ਰਮਾ, ਬੇਅੰਤ ਸਿੰਘ ਮੰਡਲ ਸਕੱਤਰ ਗੁਰਦਾਸਪੁਰ, ਚਮਨ ਲਾਲ, ਅਮਰੀਕ ਸਿੰਘ ਦੂਲਾ ਨੰਗਲ ਤੇ ਅਮਰੀਕ ਸਿੰਘ ਬਾਗੋਵਾਣੀ ਮੰਡਲ ਸਕੱਤਰ ਧਾਰੀਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਕਬੱਡੀ ਕੱਪ 14 ਨੂੰ : ਮੈਨੇਜਰ ਗੋਸਲ ਅਗਲੀ ਖ਼ਬਰ ਜਨਗਣਨਾ 2027 ਲਈ ਜ਼ਿਲ੍ਹਾ ਗੁਰਦਾਸਪੁਰ ਦੇ ਫ਼ੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।