24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਨੂੰ ਮਾਰੀ ਸਾਈਡ, ਵਾਰ-ਵਾਰ ਬਚੇ ਮਿੱਲ ਦੇ ਮੁਲਾਜ਼ਮ

ਅਜੀਤ ਡੈਸਕ 01-04-2026
ਗੁਰਦਾਸਪੁਰ, 31 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਨੇੜੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਨੂੰ ਸਾਈਡ ਮਾਰ ਕੇ ਕਾਰ ਦਾ ਕਾਫ਼ੀ ਨੁਕਸਾਨ ਕੀਤਾ ਅਤੇ ਕਾਰ ਵਿਚ ਸਵਾਰ ਮਿੱਲ ਮੁਲਾਜ਼ਮ ਵਾਲ-ਵਾਲ ਬਚ ਗਏ | ਇਸ ਦੌਰਾਨ ਟਿੱਪਰ ਚਾਲਕ ਮੌਕੇ ਦਾ ਫ਼ਾਇਦਾ ਲੈਂਦੇ ਹੋਏ ਫ਼ਰਾਰ ਹੋ ਗਿਆ | ਸੀਨੀਅਰ ਕੇਨ ਅਫ਼ਸਰ ਗੰਨਾ ਮਿੱਲ ਕੀੜੀ ਅਫਗਾਨਾ ਜਸਬੀਰ ਸਿੰਘ ਸਹੋਤਾ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਪੀ.ਬੀ.36 ਐਚ. 2450 ਰਾਹੀਂ ਮੁਕੇਰੀਆਂ ਤੋਂ ਕੀੜੀ ਅਫਗਾਨਾ ਗੰਨਾ ਮਿੱਲ ਡਿਊਟੀ 'ਤੇ ਜਾ ਰਹੇ ਸਨ ਕਿ ਪਿਛੋਂ ਆਉਂਦੀ ਤੇਜ਼ ਰਫ਼ਤਾਰ ਟਿੱਪਰ ਨੰਬਰ ਪੀ.ਬੀ.07 ਸੀ ਐਲ 9356 ਨੇ ਉਨ੍ਹਾਂ ਨੰੂ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਰਕੇ ਉਹ ਵਾਲ-ਵਾਲ ਬਚ ਗਏ | ਪਰ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ | ਮੌਕੇ 'ਤੇ ਘਟਨਾ ਨੂੰ ਦੇਖਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਐੱਸ.ਆਈ ਰਾਜਵਿੰਦਰ ਸਿੰਘ ਅਤੇ ਸਿਪਾਹੀ ਵਰਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਸੂਚਿਤ ਕੀਤਾ ਤੇ ਸ਼ਾਲਾ ਪੁਲਿਸ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ | ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਹੈ | ਇਸ ਬਾਰੇ ਪਿੰਡ ਵਾਸੀ ਲਖਵਿੰਦਰ ਸਿੰਘ, ਸਤਪਾਲ, ਲੱਕੀ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਟਿੱਪਰਾਂ ਵਾਲੇ ਸਵੇਰੇ ਅਤੇ ਸ਼ਾਮ ਬਹੁਤ ਤੇਜ਼ ਰਫ਼ਤਾਰ ਨਾਲ ਇੱਥੋਂ ਲੰਘਦੇ ਹਨ | ਇਹ ਟਿੱਪਰਾਂ ਕਾਫ਼ੀ ਲੋਡ ਹੁੰਦੀਆਂ ਹਨ ਤੇ ਸੰਤੁਲਨ ਵਿਗੜਨ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਰ ਦਿੰਦੇ ਹਨ | ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਸਪੀਡ ਲਿਮਟਿਡ ਨਿਸ਼ਚਿਤ ਕੀਤੀ ਜਾਵੇ, ਜਿਸ ਨਾਲ ਦੁਬਾਰਾ ਹਾਦਸਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਠੇਕਿਆਂ 'ਤੇ ਲੱਗੀ ਭਾਰੀ ਭੀੜ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਅੱਜ ਤੋਂ ਦਾਣਾ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ- ਪ੍ਰਧਾਨ ਜੌਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।