ਬਟਾਲਾ, 31 ਮਾਰਚ (ਸਤਿੰਦਰ ਸਿੰਘ)-ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਪ੍ਰੋਫੈਸਰ ਵਰਿੰਦਰ ਭਾਟੀਆ ਦੀ ਯੋਗ ਪ੍ਰਧਾਨਗੀ ਅਤੇ ਹਿੰਦੀ ਵਿਭਾਗ ਦੇ ਮੁਖੀ ਡਾ. ਸਰੋਜ ਬਾਲਾ ਦੀ ਨਿਗਰਾਨੀ ਹੇਠ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਵਿਸ਼ਿਆਂ 'ਤੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਕਵਿਤਾ ਪਾਠ ਮੁਕਾਬਲੇ ਵਿਚ ਵਿਦਿਆਰਥਣ ਖੁਸ਼ੀ ਚੰਦ ਨੇ ਪਹਿਲਾ, ਵਿਕਾਸ ਦੂਜਾ ਅਤੇ ਪ੍ਰੇਮ ਸਮਾਲ ਨੇ ਤੀਜਾ ਇਨਾਮ ਜਿੱਤਿਆ | ਪਿ੍ੰਸੀਪਲ ਪ੍ਰੋਫੈਸਰ ਡਾ. ਵਰਿੰਦਰ ਭਾਟੀਆ ਨੇ ਹਿੰਦੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਕਵਿਤਾ ਸਾਨੂੰ ਸੰਵੇਦਨਸੀਲ ਅਤੇ ਮਿਹਨਤੀ ਬਣਨ, ਮਾਨਸਿਕ ਟਕਰਾਅ ਨੂੰ ਦੂਰ ਕਰਨ, ਮੁਸ਼ਕਲਾਂ ਤੇ ਸੰਘਰਸ ਦੇ ਸਾਹਮਣੇ ਦਿ੍ੜ ਰਹਿਣ ਲਈ ਉਤਸ਼ਾਹਿਤ ਕਰਦੀ ਹੈ | ਇਸ ਲਈ ਸਾਡੇ ਕੋਲ ਜੋ ਵੀ ਲਿਖਣ ਪ੍ਰਤਿਭਾ ਹੈ, ਉਸ ਨੂੰ ਨਿਰੰਤਰ ਅਭਿਆਸ ਦੁਆਰਾ ਨਿਖਾਰਿਆ ਜਾਣਾ ਚਾਹੀਦਾ ਹੈ | ਹਿੰਦੀ ਵਿਭਾਗ ਦੀ ਮੁਖੀ ਡਾ. ਸਰੋਜ ਬਾਲਾ ਨੇ ਕਵਿਤਾ ਪਾਠ ਮੁਕਾਬਲੇ ਦੇ ਉਦੇਸ਼ ਬਾਰੇ ਵਿਸਥਾਰ ਵਿਚ ਦੱਸਿਆ | ਡਾ. ਗੁਰਵੰਤ ਸਿੰਘ ਅਤੇ ਡਾ. ਨਵੀਨ ਚੰਦ ਨੇ ਨਿਰਣਾਇਕ ਵਜੋਂ ਸੇਵਾ ਨਿਭਾਈ ਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ |