24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗੁੜ ਦੀ ਫੇਰੀ ਲਗਾਉਣ ਵਾਲੇ ਕੋਲੋਂ ਮੋਟਰਸਾਈਕਲ ਸਵਾਰਾਂ ਨੇ ਖੋਹੇ ਪੈਸੇ

ਅਜੀਤ ਡੈਸਕ 01-04-2026
ਗੁਰਦਾਸਪੁਰ, 31 ਮਾਰਚ (ਚੱਕਰਾਜਾ)-ਸ਼ਹਿਰ ਅੰਦਰ ਗੁੜ ਵੇਚਣ ਦਾ ਕੰਮ ਕਰਦੇ ਇਕ ਵਿਅਕਤੀ ਕੋਲੋਂ ਅੱਜ ਮੋਟਰਸਾਈਕਲ ਸਵਾਰਾਂ ਵਲੋਂ ਪੈਸੇ ਖੋਹਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੇਦ ਪ੍ਰਕਾਸ਼ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਫੇਰੀ ਲਗਾ ਕੇ ਗੁੜ ਵੇਚਣ ਦਾ ਕੰਮ ਕਰਦਾ ਹੈ ਕਿ ਅੱਜ ਉਹ ਗੁੜ ਵੇਚ ਕੇ ਜਦੋਂ ਆਪਣੀ ਸਕੂਟਰੀ 'ਤੇ ਸਵਾਰ ਗੀਤਾ ਭਵਨ ਰੋਡ ਨੰੂ ਜਾ ਰਿਹਾ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦੇ ਕੁੜਤੇ ਦੀ ਸਾਈਡ ਜੇਬ ਨੰੂ ਕੱਟ ਕੇ ਲੈ ਗਏ | ਜਿਸ ਵਿਚ ਉਸ ਦਾ ਕਰੀਬ 14 ਹਜ਼ਾਰ ਰੁਪਏ ਮੌਜੂਦ ਸੀ | ਉਸ ਨੇ ਦੱਸਿਆ ਕਿ ਇਸ ਦੀ ਇਤਲਾਹ ਪੁਲਿਸ ਨੰੂ ਦੇ ਦਿੱਤੀ ਗਈ ਹੈ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਸੀ.ਸੀ.ਟੀ.ਵੀ ਕੈਮਰਿਆਂ ਨੰੂ ਖੰਘਾਲ ਕੇ ਅਤੇ ਹੋਰ ਪੁੱਛਗਿੱਛ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਐਸ.ਐਲ. ਬਾਵਾ ਕਾਲਜ ਵਲੋਂ ਕਵਿਤਾ ਪਾਠ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਰਸਿੰਗ ਸਟਾਫ਼ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕਰੇ ਸਰਕਾਰ-ਪੈਰਾਮੈਡੀਕਲ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।