ਬਟਾਲਾ, 29 ਮਾਰਚ (ਸਤਿੰਦਰ ਸਿੰਘ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਰਵਿਦਾਸੀਆ ਸਿੱਖ ਵੈਲਫ਼ੇਅਰ ਸੋਸਾਇਟੀ ਪੰਜਾਬ ਦੇ ਮੁੱਖ ਸੇਵਾਦਾਰ ਪਲਵਿੰਦਰ ਸਿੰਘ ਲੰਬੜਦਾਰ ਕੌਂਸਲਰ ਬਟਾਲਾ ਵਲੋਂ ਸੰਗਤ ਤੇ ਪਿੰਡ ਬਿਜਲੀਵਾਲ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਬਜਟ ਅੰਦਰ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਸ਼ਤਾਬਦੀ ਸਮਾਗਮ ਵੱਡੇ ਪੱਧਰ 'ਤੇ ਮਨਾਉਣ ਲਈ ਸਾਢੇ 7 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ | ਮੁੱਖ ਪ੍ਰਬੰਧਕ ਪਲਵਿੰਦਰ ਸਿੰਘ ਲੰਬੜਦਾਰ ਨੇ ਆਈਆਂ ਸ਼ਖ਼ਸੀਅਤਾਂ ਤੇ ਸੰਗਤ ਦਾ ਧੰਨਵਾਦ ਕਰਦਿਆਂ ਸਿੰਘ ਸਾਹਿਬ ਨੂੰ ਸ੍ਰੀ ਸਾਹਿਬ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਤਰਨਜੀਤ ਸਿੰਘ ਖਾਲਸਾ ਨਿੱਕੇ ਘੁੰਮਣਾ ਵਾਲੇ, ਗਿਆਨੀ ਸਰਬਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਟਾਹਲੀ ਸਾਹਿਬ, ਭਾਈ ਗਗਨਦੀਪ ਸਿੰਘ ਬਟਾਲੇ ਵਾਲੇ ਵਲੋਂ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ | ਇਸ ਮੌਕੇ ਬਾਬਾ ਸੁਰਿੰਦਰ ਸਿੰਘ ਲੰਗਰਾਂ ਵਾਲੇ, ਬਾਬਾ ਸੁਖਵਿੰਦਰ ਸਿੰਘ, ਬਾਬਾ ਸਰਵਣ ਸਿੰਘ ਮਲਕਪੁਰ ਵਾਲੇ, ਜਥੇਦਾਰ ਸੁੱਖਾ ਸਿੰਘ ਨਿਹੰਗ ਤਰਨਾ ਦਲ ਵਾਲੇ, ਜਥੇਦਾਰ ਸੱੁਚਾ ਸਿੰਘ ਲੰਗਾਹ ਸਾਬਕਾ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਮੰਤਰੀ, ਜਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ, ਅੰਮਿ੍ਤਪਾਲ ਸਿੰਘ ਕਲਸੀ, ਸ੍ਰੀ ਨਰੇਸ਼ ਮਹਾਜਨ ਹਲਕਾ ਇੰਚਾਰਜ ਬਟਾਲਾ ਅਕਾਲੀ ਦਲ, ਸੁਖਦੀਪ ਸਿੰਘ ਤੇਜਾ ਮੇਅਰ, ਸੁਖਬੀਰ ਸਿੰਘ ਵਾਹਲਾ ਸਾ. ਚੇਅਰਮੈਨ, ਐਡਵੋਕੇਟ ਰਜਿੰਦਰ ਸਿੰਘ ਪਦਮ, ਸਮਸ਼ੇਰ ਸਿੰਘ ਚੀਮਾ ਅਕਾਲੀ ਆਗੂ, ਸੂਬਾ ਅਜੀਤ ਸਿੰਘ ਨਾਮਧਾਰੀ, ਕੁਲਦੀਪ ਸਿੰਘ ਕਾਹਲੋਂ ਸਾ. ਚੇਅਰਮੈਨ, ਦਲਜੀਤ ਸਿੰਘ ਸ਼ਾਹ, ਚਿਮਨ ਲਾਲ ਵਿੰਝਵਾਂ, ਪ੍ਰੋਫ਼ੈਸਰ ਧਿਆਨ ਸਿੰਘ, ਦਲਜੀਤ ਸਿੰਘ ਕਾਹਲੋਂ, ਜਸਪਾਲ ਸਿੰਘ ਵਿੰਝਵਾਂ, ਸੁਖਵਿੰਦਰ ਸਿੰਘ ਉਮਰਪੁਰਾ, ਗੁਰਵਿੰਦਰ ਸਿੰਘ ਰੰਧਾਵਾ ਗੋਧਰਪੁਰ, ਕੁਲਵੰਤ ਸਿੰਘ ਐਮ.ਸੀ., ਮਾਸਟਰ ਪਰਵੀਨ ਸਿੰਘ, ਹਰਬੰਸ ਸਿੰਘ ਹੰਸਪਾਲ, ਜਗਤਾਰ ਸਿੰਘ ਪ੍ਰੇਮ ਨਗਰ, ਦਵਿੰਦਰ ਸਿੰਘ ਮੈਨੇਜਰ ਹੋਠੀਆਂ, ਰਣਜੀਤ ਸਿੰਘ ਬਟਾਲਾ, ਜਥੇਦਾਰ ਹਰਪਾਲ ਸਿੰਘ, ਸਰਦੂਲ ਸਿੰਘ ਘੁੰਮਣ, ਸਤਨਾਮ ਸਿੰਘ ਘੁਮਾਣ, ਹੀਰਾ ਲਾਲ ਪ੍ਰਧਾਨ ਰਵਿਦਾਸ ਸੰਗਠਨ ਕਮੇਟੀ ਬਟਾਲਾ, ਥਾਣੇਦਾਰ ਜਸਪਾਲ ਸਿੰਘ ਬਟਾਲਾ, ਡਾ. ਅਸ਼ੋਕ ਕੁਮਾਰ, ਐਡਵੋਕੇਟ ਗੁਰਪ੍ਰੀਤ ਸਿੰਘ ਬਿਜਲੀਵਾਲ, ਜਸਵਿੰਦਰ ਸਿੰਘ ਕਿਸਾਨ ਆਗੂ, ਪਰਗਟ ਸਿੰਘ ਕੌਂਸਲਰ, ਦਵਿੰਦਰ ਸਿੰਘ ਕੌਂਸਲਰ, ਜਰਮਨ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਕੌਂਸਲਰ, ਪਿ੍ੰਸੀਪਲ ਗੁਰਮੀਤ ਸਿੰਘ ਨਾਗੀ, ਸਹਿਜਪਾਲ ਸਿੰਘ ਗਰਾਇਆ, ਸੁਖਵਿੰਦਰ ਸਿੰਘ ਬੱਲ, ਕਰਨਦੀਪ ਸਿੰਘ ਸੋਹਲ, ਸੁਖਵਿੰਦਰ ਸਿੰਘ ਮੰਡਿਆਲਾ, ਸਮੀ ਕਪੂਰ, ਰਕੇਸ਼ ਕੁਮਾਰ ਬਟਾਲਾ, ਸਿਮਰਜੀਤ ਸਿੰਘ ਗੁਰਦਾਸਪੁਰ, ਰਾਜ ਬਲਵਿੰਦਰ ਸਿੰਘ ਮਜੀਠਾ, ਤਰਲੋਚਨ ਸਿੰਘ ਬਟਾਲਾ, ਨਵਨੀਤ ਸਿੰਘ ਬੋਹੜਾਂਵਾਲ, ਸੁਖਦੇਵ ਸਿੰਘ ਬਿਆਲ, ਬਲਜੀਤ ਸਿੰਘ ਸੱਗੂ, ਨੱਥਾ ਸਿੰਘ ਮੀਆਂਕੋਟ, ਲਵਲੀ ਤਿੱਬੜ, ਅਮੋਲਕ ਸਿੰਘ ਕਾਲਾ ਬਾਲਾ, ਸ਼ੈਰੀ ਕਾਲਾ ਬਾਲਾ, ਡਾ. ਜਸਵਿੰਦਰ ਸਿੰਘ, ਹਰਵੰਤ ਸਿੰਘ, ਅਵਤਾਰ ਸਿੰਘ ਬਿਜਲੀਵਾਲ, ਮਨਜਿੰਦਰ ਸਿੰਘ, ਕੁਲਦੀਪ ਸਿੰਘ ਸਰਪੰਚ ਬਿਜਲੀਵਾਲ, ਕੀਰਤਪਾਲ ਸਿੰਘ, ਬਾਵਾ ਸਿੰਘ ਸੈਕਟਰੀ ਆਦਿ ਹਾਜ਼ਰ ਸੀ |