27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਵਲੋਂ ਸਨਮਾਨਿਤ

ਅਜੀਤ ਡੈਸਕ 30-03-2026
ਗੁਰਦਾਸਪੁਰ, 29 ਮਾਰਚ (ਚੱਕਰਾਜਾ)- ਬਲਾਕ ਦੋਰਾਂਗਲਾ ਦੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਅਨਿਲ ਕੁਮਾਰ ਸ਼ਰਮਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਅਨਿਲ ਕੁਮਾਰ ਸ਼ਰਮਾ ਨੇ ਕਿਹਾ ਕਿ ਅਧਿਆਪਕ ਉਹ ਮੋਮਬੱਤੀ ਹੈ, ਜੋ ਖ਼ੁਦ ਜਲ ਕੇ ਦੂਸਰਿਆਂ ਨੂੰ ਰੌਸ਼ਨ ਕਰਦੀ ਹੈ | ਸਹੀ ਅਰਥਾਂ ਵਿਚ ਅਧਿਆਪਕ ਉਹ ਹੈ, ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖ ਕੇ ਸਿੱਖਿਆ ਦਿੰਦਾ ਹੈ | ਅੱਜ ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਉਹ ਬਲਾਕ ਦੇ ਸਰਵੋਤਮ ਅਧਿਆਪਕ ਹਨ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਇਸ ਮੌਕੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਰੇਕ ਅਧਿਆਪਕ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਚੰਗੀ ਸਿੱਖਿਆ ਲੈ ਕੇ ਸਮਾਜ ਨੂੰ ਸਹੀ ਦਿਸ਼ਾ ਦੇ ਸਕਣ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਅਧਿਆਪਕ ਮਿਹਨਤ ਨਾਲ ਵਿਦਿਆਰਥੀ ਨੂੰ ਤਰਾਸ਼ ਕੇ ਹੀਰਾ ਬਣਾਉਂਦਾ ਹੈ | ਇਸ ਲਈ ਵਿਦਿਆਰਥੀ ਨੂੰ ਪੂਰੀ ਤਨਦੇਹੀ ਨਾਲ ਮਿਹਨਤ ਕਰਵਾਉਣਾ ਅਧਿਆਪਕ ਦਾ ਮੁੱਢਲਾ ਫ਼ਰਜ਼ ਸਮਝਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਨਵੋਦਿਆ ਵਿਦਿਆਲਿਆ ਵਿਚ ਵਿਦਿਆਰਥੀਆਂ ਦੀ ਚੋਣ ਕਰਵਾਉਣ, ਮਿਸ਼ਨ ਸਮਰੱਥ 3.0, ਖੇਡਾਂ ਤੇ ਸਹਾਇਕ ਸਮੱਗਰੀ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਡੀ.ਆਰ.ਸੀ. ਗੁਰਨਾਮ ਸਿੰਘ, ਬੀ.ਆਰ.ਸੀ. ਮਨਜੀਤ ਸਿੰਘ ਤੇ ਸੁਮਿਤ ਮਹਾਜਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਮਸ਼ੇਰਪੁਰ ਤੋਂ ਹੀਰਾ ਸਿੰਘ ਤੇ ਅਰੁਣ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਉਮਰਪੁਰ ਕਲਾਂ ਤੋਂ ਸੁਖਜਿੰਦਰ ਸਿੰਘ ਅਤੇ ਕਵਿਤਾ, ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮਪੁਰ ਤੋਂ ਮਧੂ ਬਾਲਾ, ਰੁਪਿੰਦਰ ਕੌਰ ਤੇ ਰਿਤੂ ਕੁਮਾਰੀ, ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਤੋਂ ਸੰਤੋਸ਼ ਮਹਿਰਾ, ਹੀਰਾ ਲਾਲ ਅਤੇ ਅਰਚਨਾ ਦੇਵੀ, ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ੀਪੁਰ ਤੋਂ ਅਰਚਨਾ ਗੁਪਤਾ, ਸਰਕਾਰੀ ਪ੍ਰਾਇਮਰੀ ਸਕੂਲ ਜੀਵਨਚੱਕ ਤੋਂ ਸ਼ਿਖਾ ਸ਼ਰਮਾ ਤੇ ਰਜਵਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਗੰਜਾ ਤੋਂ ਰਵਿੰਦਰ ਕੌਰ ਤੇ ਰਮਨ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਬਾਲਾ ਪਿੰਡੀ ਤੋਂ ਜੋਤ ਪ੍ਰਕਾਸ਼ ਸਿੰਘ, ਸੁਨੀਤਾ ਕੁਮਾਰੀ ਤੇ ਰਾਮ ਨਰੇਸ਼, ਸਰਕਾਰੀ ਪ੍ਰਾਇਮਰੀ ਸਕੂਲ ਪਸਿਆਲ ਤੋਂ ਵਿਕਰਮਦੀਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਸ਼ਹੀਦ ਫੌਜਾ ਸਿੰਘ ਨਗਰ ਤੋਂ ਸ਼ਾਲਿਨੀ ਸ਼ਰਮਾ ਅਤੇ ਰਮਿੰਦਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਨੀਵਾਂ ਧਕਾਲਾ ਤੋਂ ਵੀਨਾ ਕੁਮਾਰੀ ਤੇ ਜਸਵੰਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਭਰਿਆਲ ਤੋਂ ਕੁਲਬੀਰ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਜੋਗਰ ਤੋਂ ਕਮਲਦੀਪ ਸਿੰਘ, ਮਨਜੀਤ ਸਿੰਘ ਅਤੇ ਪੂਨਮ ਅੰਗੂਰਾਲਾ, ਸਰਕਾਰੀ ਪ੍ਰਾਇਮਰੀ ਸਕੂਲ ਇਸਲਾਮਪੁਰ ਤੋਂ ਅਨਿਲ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਤੋਂ ਦਵਿੰਦਰਜੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਮਰਾੜਾ (ਮੁੰਡੇ) ਤੋਂ ਸਮਿਤਾ ਸ਼ਰਮਾ, ਸਰਕਾਰੀ ਪ੍ਰਾਇਮਰੀ ਸਕੂਲ ਮਜੀਠੀ ਤੋਂ ਸੁਖਬੀਰ ਕੌਰ ਹਨ | ਸਮਾਗਮ ਦੇ ਅੰਤ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਦੀ ਅਗਵਾਈ ਹੇਠ ਸਮੂਹ ਦਫ਼ਤਰੀ ਸਟਾਫ਼ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਜਸਪਿੰਦਰ ਸਿੰਘ, ਸੈਂਟਰ ਹੈਡ ਟੀਚਰ ਸ਼ਸ਼ੀ, ਗੁਰਪ੍ਰੀਤ ਸਿੰਘ ਮਾਨ, ਸੋਨੂੰ ਕੁਮਾਰ, ਗੁਰਪ੍ਰੀਤ ਸਿੰਘ ਬਾਜਵਾ, ਮਦਨ ਗੋਪਾਲ, ਰਵੀ ਕੁਮਾਰ, ਅਤੁੱਲ ਮਹਾਜਨ, ਬਲਾਕ ਸਪੋਰਟਸ ਇੰਚਾਰਜ ਹਰਪ੍ਰੀਤ ਸਿੰਘ, ਕਲਰਕ ਜਗਮੋਹਨ ਸਿੰਘ, ਸੁਨੀਤਾ ਅਕਾਉਂਟੈਂਟ, ਵੰਦਨਾ ਏ.ਬੀ.ਐਮ. ਅਤੇ ਸ਼ੁਭਮ ਆਦਿ
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਬਿਕਰਮ ਸਿੰਘ ਮਜੀਠੀਆ ਨੇ ਬੇਲੀ ਰੈਸਟ ਹਾਊਸ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਬਟਾਲਾ 'ਚ ਸ਼ਰਧਾ ਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।