29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਕਾਹਨੂੰਵਾਨ ਦੇ ਮਸੀਹ ਮੁਹੱਲੇ 'ਚ ਲੱਗੇ ਮੀਟਰ ਬਕਸੇ ਦਾ ਢੱਕਣ ਖੁੱਲ੍ਹਾ, ਹਾਦਸੇ ਦਾ ਰਹਿੰਦੈ ਡਰ

ਅਜੀਤ ਡੈਸਕ 26-03-2026
ਕਾਹਨੂੰਵਾਨ, 25 ਮਾਰਚ (ਨਿਸ਼ਾਨ ਸਿੰਘ ਚਾਹਲ)- ਕਸਬਾ ਕਾਹਨੂੰਵਾਨ ਦੇ ਉਪ ਮੰਡਲ ਦਫ਼ਤਰ ਦੇ ਨਾਲ ਲੱਗਦੇ ਮਸੀਹ ਮੁਹੱਲੇ ਦੇ ਬਿਜਲੀ ਖ਼ਪਤਕਾਰਾਂ ਨੂੰ ਬਿਜਲੀ ਸਪਲਾਈ ਦੇਣ ਦੇ ਲਈ ਲਗਾਏ ਗਏ ਮੀਟਰ ਬਕਸੇ ਦਾ ਢੱਕਣ ਖੁੱਲ੍ਹਾ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਜਾਨੀ ਹਾਦਸਾ ਵਾਪਰ ਸਕਦਾ ਹੈ, ਪਰ ਇਸ ਪਾਸੇ ਵੱਲ ਪਾਵਰਕਾਮ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ | ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ | ਇਹ ਮੀਟਰ ਸਬ-ਸਟੇਸ਼ਨ ਕਾਹਨੂੰਵਾਨ ਦੇ ਨੇੜੇ ਲੱਗਾ ਹੋਣ ਦੇ ਬਾਵਜੂਦ ਵੀ ਪਾਵਰਕਾਮ ਦੇ ਕਿਸੇ ਅਧਿਕਾਰੀ ਦਾ ਧਿਆਨ ਇਸ ਪਾਸੇ ਵਲ ਨਹੀਂ ਜਾ ਰਿਹਾ | ਇਸ ਕਾਰਨ ਇਸ ਮੁਹੱਲੇ ਦੇ ਸਮੂਹ ਖ਼ਪਤਕਾਰਾਂ ਅੰਦਰ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਦੋਂ ਉਪ ਮੰਡਲ ਅਫ਼ਸਰ ਨਵਜੋਤ ਸਿੰਘ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀ ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ, ਜਿਸ ਤੋਂ ਬਾਅਦ ਸ਼ਿਕਾਇਤ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਹੋਇਆ ਮੀਟਰ ਬਕਸਾ ਠੀਕ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਨਵਾਂ ਬੱਸ ਅੱਡਾ ਧਾਰੀਵਾਲ ਵਿਖੇ ਪਖਾਨਿਆਂ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਜੀ.ਟੀ. ਰੋਡ ਸੜਕ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।