29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਨਵਾਂ ਬੱਸ ਅੱਡਾ ਧਾਰੀਵਾਲ ਵਿਖੇ ਪਖਾਨਿਆਂ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 26-03-2026
ਧਾਰੀਵਾਲ, 25 ਮਾਰਚ (ਸਵਰਨ ਸਿੰਘ)-ਸਥਾਨਕ ਨਵਾਂ ਬੱਸ ਅੱਡਾ ਵਿਖੇ ਨਗਰ ਕੌਂਸਲ ਵਲੋਂ ਬਣਾਏ ਪਖਾਨੇ ਪਿਛਲੇ ਦੋ ਸਾਲ ਤੋਂ ਲਗਪਗ ਬੰਦ ਪਏ ਹੋਏ ਹਨ, ਜਿਸ ਨਾਲ ਬੱਸਾਂ 'ਤੇ ਚੜਨ ਅਤੇ ਉਤਰਨ ਵਾਲੀਆਂ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਪਖਾਨਿਆਂ ਨੂੰ ਪਹਿਲਾਂ ਤਾਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਹੀ ਸਾਫ-ਸਫਾਈ ਕਰ ਕੇ ਚਲਾਉਂਦੇ ਹੁੁੰਦੇ ਸਨ ਅਤੇ ਫਿਰ ਭਗਤ ਪੂਰਨ ਸਿੰਘ ਵੈਲਫੇਅਰ ਸੋਸਾਇਟੀ ਨੇ ਵੀ ਕੁਝ ਸਮਾਂ ਇਸ ਦੀ ਸਾਫ-ਸਫਾਈ ਦੀ ਜ਼ਿੰਮੇਵਾਰੀ ਨੂੰ ਨਿਭਾਇਆ, ਪਰ ਅਜੋਕੇ ਸਮੇਂ ਵਿਚ ਸਾਫ ਸਫਾਈ ਨਾ ਹੋਣ ਕਰ ਕੇ ਇਹ ਪਖਾਨੇ ਪਿਛਲੇ ਦੋ ਸਾਲ ਤੋਂ ਖਸਤਾ ਹਾਲਤ ਵਿਚ ਹਨ ਅਤੇ ਅੰਦਰ ਵੜਿਆ ਤੱਕ ਨਹੀਂ ਜਾਂਦਾ | ਜਿਆਦਾਤਰ ਮਹਿਲਾ ਸਵਾਰੀਆਂ ਨੇ ਜੇਕਰ ਪਖਾਨੇ ਆਦਿ ਦੀ ਜ਼ਰੂਰਤ ਪੈਂਦੀ ਹੈ ਤਾਂ ਉਥੇ ਅੰਦਰ ਵੜਿਆ ਹੀ ਨਹੀਂ ਜਾ ਸਕਦਾ | ਇਸ ਪਖਾਨੇ ਦੀ ਸਾਂਭ-ਸੰਭਾਲ ਲਈ ਇਕ ਵਾਰ ਫਿਰ ਤੋਂ ਭਗਤ ਪੂਰਨ ਸਿੰਘ ਵੈਲਫੇਅਰ ਸੁਸਾਇਟੀ ਨੇ ਨਗਰ ਕੌਂਸਲ ਧਾਰੀਵਾਲ ਨੂੰ ਲਿਖਤੀ ਪੱਤਰ ਵੀ ਦਿੱਤਾ, ਪਰ ਸੰਸਥਾ ਨੂੰ ਅਜੇ ਤੱਕ ਕੋਈ ਪ੍ਰਵਾਨਗੀ ਨਹੀਂ ਮਿਲੀ | ਆਮ ਰਾਹਗੀਰਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੀਆਂ ਸਵਾਰੀਆਂ ਦੀ ਮੰਗ ਹੈ ਕਿ ਇਨ੍ਹਾਂ ਪਖਾਨਿਆਂ ਦੀ ਮੁਰੰਮਤ ਕਰਵਾ ਕੇ ਚਾਲੂ ਕਰਵਾਇਆ ਜਾਵੇ ਅਤੇ ਸਾਫ-ਸਫਾਈ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਲੋਕ ਯੁਵਾ ਸ਼ਕਤੀ ਪਾਰਟੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਕੀਤੀ ਮੰਗ <br/> ਅਗਲੀ ਖ਼ਬਰ ਕਾਹਨੂੰਵਾਨ ਦੇ ਮਸੀਹ ਮੁਹੱਲੇ 'ਚ ਲੱਗੇ ਮੀਟਰ ਬਕਸੇ ਦਾ ਢੱਕਣ ਖੁੱਲ੍ਹਾ, ਹਾਦਸੇ ਦਾ ਰਹਿੰਦੈ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।