29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜੀ.ਟੀ. ਰੋਡ ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 26-03-2026
ਧਾਰੀਵਾਲ, 25 ਮਾਰਚ (ਜੇਮਸ ਨਾਹਰ)-ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬਿਧੀਪੁਰ ਫਾਟਕ ਤੋਂ ਲੈ ਕੇ ਸ਼ਾਹ ਪੈਟਰੋਲ ਪੰਪ ਦੇ ਐਨ ਵਿਚਕਾਰ ਥਾਂ-ਥਾਂ ਤੋਂ ਟੁੱਟੀ ਬਰਸਾਤੀ ਪਾਣੀ ਨਾਲ ਭਰੇ ਡੂੰਘੇ ਟੋਇਆਂ ਵਾਲੀ ਖ਼ਸਤਾ ਹਾਲ ਸੜਕ ਨੂੰ ਬਣਾਉਣ ਲਈ ਸ਼ਹਿਰ ਧਾਰੀਵਾਲ ਵਾਸੀਆਂ ਤੇ ਰਾਹਗੀਰਾਂ ਨੇ ਡੀ.ਸੀ. ਗੁਰਦਾਸਪੁਰ, ਸਬੰਧਤ ਮਹਿਕਮਾ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸੜਕ ਦਾ ਜਾਇਜ਼ਾ ਲੈ ਕੇ ਜਿੰਨਾ ਜਲਦੀ ਹੋ ਸਕੇ ਇਸ ਨੂੰ ਬਣਾਉਣ ਲਈ ਉਪਰਾਲਾ ਕੀਤਾ ਜਾਵੇ | ਸਮਾਜ ਸੇਵੀ ਡਾਕਟਰ ਸੰਤੋਖ ਭਗਤ, ਸ਼ਿਫਾ ਆਜਰੂਵੇਦਾ ਦੇ ਮੁੱਖ ਪ੍ਰਬੰਧਕ ਡਾਕਟਰ ਐਸ ਯੂਸਫ, ਗੁਰਮੀਤ ਸਿੰਘ ਰਿਟਾਇਰਡ ਐਸਡੀਓ, ਗੁਰਪ੍ਰੀਤ ਸਿੰਘ ਸਿੱਧੂ ਸਿੱਧਵਾਂ, ਹਰਮੀਤ ਸਿੰਘ ਲੱਕੀ ਸਭਰਵਾਲ, ਪਾਸਟਰ ਵਿਲੀਅਮ ਮਸੀਹ ਆਦਿ ਹੋਰਾਂ ਨੇ ਕਿਹਾ ਕਿ ਬੀਤੀ ਰਾਤ ਇਨ੍ਹਾਂ ਡੂੰਘੇ ਟੋਇਆਂ ਵਿਚ ਮਿੰਦਾ ਪੁੱਤਰ ਮੁਨਸ਼ੀ ਡਿੱਗ ਕੇ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਾਲਿਆਂ ਨੇ ਮੌਕੇ 'ਤੇ ਜਵਾਬ ਦੇ ਕੇ ਅੰਮਿ੍ਤਸਰ ਤਬਦੀਲ ਕਰ ਦਿੱਤਾ, ਜਿੱਥੇ ਉਹ ਜ਼ੇਰੇ ਇਲਾਜ ਹੈ | ਉਨ੍ਹਾਂ ਕਿਹਾ ਕਿ ਇਥੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀ ਅਤੇ ਹੋਰ ਰਾਹਗੀਰ ਗੁਜਰਦੇ ਹਨ, ਜੋ ਇਨ੍ਹਾਂ ਟੋਇਆਂ ਵਿਚ ਵੱਜ ਕੇ ਅਕਸਰ ਹਾਦਸਾਗ੍ਰਸਤ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਵਾਹਨ ਨੁਕਸਾਨੇ ਜਾਣ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲਗਦੀਆਂ ਹਨ, ਇਸ ਲਈ ਇਸ ਵੱਡੀ ਪ੍ਰੇਸ਼ਾਨੀ ਵੱਲ ਧਿਆਨ ਦਿੰਦੇ ਹੋਏ ਇਸ ਸੜਕ ਨੂੰ ਬਣਾ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ |
ਪਿਛਲੀ ਖ਼ਬਰ ਕਾਹਨੂੰਵਾਨ ਦੇ ਮਸੀਹ ਮੁਹੱਲੇ 'ਚ ਲੱਗੇ ਮੀਟਰ ਬਕਸੇ ਦਾ ਢੱਕਣ ਖੁੱਲ੍ਹਾ, ਹਾਦਸੇ ਦਾ ਰਹਿੰਦੈ ਡਰ ਅਗਲੀ ਖ਼ਬਰ ਟੈੱਟ ਦਾ ਟੈੱਸਟ ਦੇਣ ਸਮੇਂ ਗ਼ਲਤ ਭਰੀ ਕੈਟਾਗਰੀ ਨੰੂ ਸਹੀ ਕਰਨ ਦੀ ਹੈਾਡੀਕੈਪਡ ਅਧਿਆਪਕਾਂ ਨੇ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।