29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਟੈੱਟ ਦਾ ਟੈੱਸਟ ਦੇਣ ਸਮੇਂ ਗ਼ਲਤ ਭਰੀ ਕੈਟਾਗਰੀ ਨੰੂ ਸਹੀ ਕਰਨ ਦੀ ਹੈਾਡੀਕੈਪਡ ਅਧਿਆਪਕਾਂ ਨੇ ਕੀਤੀ ਮੰਗ

ਅਜੀਤ ਡੈਸਕ 26-03-2026
ਗੁਰਦਾਸਪੁਰ, 25 ਮਾਰਚ (ਚੱਕਰਾਜਾ)- ਐਨ.ਸੀ.ਆਰ.ਟੀ. ਵਲੋਂ ਬੀਤੇ ਦਿਨੀਂ ਲਏ ਗਏ ਟੈੱਟ ਦੇ ਟੈੱਸਟ ਵਿਚ ਹੈਾਡੀਕੈਪਡ ਅਧਿਆਪਕਾਂ ਵਲੋਂ ਅਪਲਾਈ ਕਰਨ ਸਮੇਂ ਗ਼ਲਤੀ ਨਾਲ ਜਨਰਲ ਕੈਟਾਗਰੀ 'ਚ ਅਪਲਾਈ ਹੋ ਗਿਆ ਸੀ | ਇਸ ਟੈੱਸਟ ਵਿਚ ਨੌਕਰੀ ਕਰ ਰਹੇ ਅਧਿਆਪਕਾਂ ਨੇ ਵੀ ਅਪਲਾਈ ਕੀਤਾ ਸੀ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜਿਸ ਵੀ ਅਧਿਆਪਕ ਦੀ ਨੌਕਰੀ ਪੰਜ ਸਾਲ ਤੋਂ ਜ਼ਿਆਦਾ ਰਹਿੰਦਾ ਹੈ, ਉਸ ਲਈ ਇਹ ਟੈੱਸਟ ਪਾਸ ਕਰਨਾ ਲਾਜ਼ਮੀ ਹੈ ਪਰ ਇਸ ਟੈੱਸਟ ਦੇ ਅਪਲਾਈ ਕਰਨ ਦੌਰਾਨ ਹੈਾਡੀਕੈਪਡ ਅਧਿਆਪਕਾਂ ਵਲੋਂ ਕੈਟਾਗਰੀ ਗ਼ਲਤੀ ਨਾਲ ਜਨਰਲ ਭਰੀ ਗਈ ਜਿਸ ਕਾਰਨ ਹੁਣ ਹੈਾਡੀਕੈਪਡ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਨਤੀਜਾ ਆਉਣ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਦੀ ਕੈਟਾਗਰੀ ਨੰੂ ਜਨਰਲ ਤੋਂ ਬਦਲ ਕੇ ਹੈਾਡੀਕੈਪਡ 'ਚ ਕਰ ਦਿੱਤਾ ਜਾਵੇ ਕਿਉਂਕਿ ਹੈਾਡੀਕੈਪਡ ਕੈਟਾਗਰੀ ਵਿਚ ਪਾਸ ਫ਼ੀਸਦੀ 55 ਫ਼ੀਸਦੀ ਹੈ ਤੇ ਜਨਰਲ ਲਈ 60 ਫ਼ੀਸਦੀ ਹੈ | ਉਨ੍ਹਾਂ ਮੰਗ ਕੀਤੀ ਕਿ ਕੋਰਟ ਦੇ ਫੈਸਲੇ ਅਨੁਸਾਰ ਉਹ ਨੌਕਰੀ 'ਤੇ ਤਾਂ ਹੀ ਬਰਕਰਾਰ ਰਹਿ ਸਕਦੇ ਹਨ ਜੇਕਰ ਟੈੱਸਟ ਪਾਸ ਹੋਵੇਗਾ | ਇਸ ਮੌਕੇ ਗੁਰਿੰਦਰਜੀਤ ਸਿੰਘ ਆਰਟ ਐਂਡ ਕਰਾਫ਼ਟ ਅਧਿਆਪਕ, ਨਾਨਕ ਸਿੰਘ ਈ.ਟੀ.ਟੀ. ਅਧਿਆਪਕ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੀ.ਟੀ. ਰੋਡ ਸੜਕ ਬਣਾਉਣ ਦੀ ਮੰਗ ਅਗਲੀ ਖ਼ਬਰ ਸਰਕਾਰੀ ਸਕੂਲ ਪਿੰਡ ਕੈਲੇ ਕਲਾਂ ਅੰਦਰ ਸੁੱਕ ਕੇ ਖੋਖਲੇ ਹੋਏ ਵੱਡ ਅਕਾਰੀ ਦਰੱਖਤਾਂ ਕਾਰਨ ਵਾਪਰ ਸਕਦਾ ਹਾਦਸਾ : ਲਵਲੀ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।