ਬਟਾਲਾ, 25 ਮਾਰਚ (ਸਤਿੰਦਰ ਸਿੰਘ)- ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਉੱਨਤ ਗੰਨਾ ਖੇਤੀ ਅਤੇ ਉੱਚ ਉਪਜ ਤਕਨੀਕਾਂ ਸਬੰਧੀ ਗੰਨਾ ਕਾਸ਼ਤਕਾਰਾਂ ਨੂੰ ਜਾਣਕਾਰੀ ਦੇਣ ਵਾਸਤੇ ਰਾਜ ਪੱਧਰੀ ਸੈਮੀਨਾਰ ਕਰਵਾਇਆ ਗਿਆ | ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਸ਼ੂਗਰਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਉਚੇਚੇ ਤੌਰ 'ਤੇ ਪਹੁੰਚੇ | ਕਿਸਾਨਾਂ ਨੂੰ ਗੰਨੇ ਦੀ ਫਸਲ ਦੀ ਉੱਨਤ ਖੇਤੀ ਤੇ ਵਧੇਰੇ ਝਾੜ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦੇਣ ਲਈ ਮਹਾਂਰਾਸ਼ਟਰ ਤੋਂ ਡਾ. ਸੁਰੇਸ ਐਮ. ਪਵਾਰ (ਪੀ.ਐਚ.ਡੀ), ਸੂਗਰਕੇਨ ਮਾਹਿਰ ਡਾ. ਸੰਜੀਵ ਮਾਨੇ ਤੇ ਡਾ: ਗੁਲਜ਼ਾਰ ਸਿੰਘ ਸੰਘੇੜਾ ਡਾਇਰੈਕਟਰ ਸੂਗਰਕੇਨ ਖੋਜ਼ ਸਟੇਸ਼ਨ ਕਪੂਰਥਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਪ੍ਰਬੰਧਕ ਸੈਕਟਰੀ ਅਰਸ਼ਦੀਪ ਸਿੰਘ ਥਿੰਦ ਅਤੇ ਪ੍ਰਬੰਧ ਨਿਰਦੇਸਕ ਸ਼ੂਗਰਫੈੱਡ ਪੰਜਾਬ ਡਾ. ਸੋਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਤੇ ਡਿਵੈਲਪਮੈਂਟ ਇੰਸਟੀਚਿਊਟ ਕਲਾਨੌਰ ਵਿਖੇ ਗੰਨੇ ਦੀਆਂ ਪ੍ਰਮਾਣਿਤ ਤੇ ਨਵੀਆਂ ਕਿਸਮਾਂ ਦੀ ਨਰਸਰੀ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਦੱਸੀ | ਡਾ. ਗੁਰਇਕਬਾਲ ਸਿੰਘ ਕਾਹਲੋਂ ਸਾਬਕਾ ਗੰਨਾ ਸਲਾਹਕਾਰ ਸ਼ੂਗਰਫੈੱਡ ਵਲੋਂ ਗੰਨੇ ਦੀ ਫਸਲ ਦੇ ਮਸ਼ੀਨੀਕਰਣ ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ ਗਿਆ | ਡਾ. ਗੁਲਜਾਰ ਸਿੰਘ ਸੰਘੇੜਾ ਨੇ ਪੰਜਾਬ ਰਾਜ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਗੰਨੇ ਦੀਆਂ ਅਗੇਤੀਆਂ ਤੇ ਦਰਮਿਆਨੀਆਂ ਪ੍ਰਮਾਣਿਤ ਕਿਸਮਾਂ ਅਤੇ ਇਨ੍ਹਾਂ ਦੇ ਬਿਜਾਈ ਸ਼ਡਿਊਲ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ | ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਰਾਜ ਦੀਆਂ ਖੰਡ ਮਿੱਲਾਂ ਨੂੰ ਪੂਰੀ ਸਮਰੱਥਾ 'ਤੇ ਚਲਾਉਣ ਵਾਸਤੇ ਗੰਨੇ ਦਾ ਉਤਪਾਦਨ ਵਧਾਉਣ ਵਾਲੀਆਂ ਤਕਨੀਕਾਂ ਅਪਨਾਉਣ ਤੇ ਲੇਬਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਕਰਨਾ ਸਮੇਂ ਦੀ ਮੁੱਖ ਲੋੜ ਹੈ | ਗੰਨਾ ਵਿਗਿਆਨੀ ਡਾ: ਸੁਰੇਸ ਐਮ ਪਵਾਰ ਨੇ ਮਹਾਂਰਾਸਟਰ ਦੀਆਂ ਗੰਨੇ ਦੀਆਂ ਵਿਕਸਤ ਕਿਸਮਾਂ ਅਤੇ ਮਹਾਂਰਸਟਰ ਦਾ ਗੰਨਾ ਖੇਤੀ ਪੈਟਰਨ ਕਿਸਾਨਾਂ ਨਾਲ ਸਾਂਝਾ ਕੀਤਾ | ਡਾ. ਮਾਨੇ ਨੇ ਗੰਨੇ ਦੀ ਫਸਲ ਵਾਸਤੇ ਜ਼ਮੀਨ ਵਿਚ ਲੋੜੀਂਦੇ ਪੌਸ਼ਟਿਕ ਤੇ ਰਸਾਇਣਕ ਤੱਤਾਂ ਦੀ ਜਾਣਕਾਰੀ ਦਿੱਤੀ | ਗਈ | ਇਸ ਮੌਕੇ ਸੰਦੀਪ ਸਿੰਘ ਰੰਧਾਵਾ ਤੇ ਸਵਿੰਦਰ ਸਿੰਘ ਰੰਧਾਵਾ ਦੋਵੇਂ ਸਾਬਕਾ ਡਾਇਰੈਕਟਰ, ਪਲਵਿੰਦਰ ਸਿੰਘ ਸਹਾਰੀ, ਸੁਖਬਰਿੰਦਰ ਸਿੰਘ, ਸੁਖਦੇਵ ਸਿੰਘ ਸੁਚਾਨੀਆਂ, ਨਿਰਮਲ ਸਿੰਘ ਸੁਚਾਨੀਆਂ, ਸੁਨੀਤ ਵਿਕਰਮ ਬਾਜਵਾ, ਜਸਪਾਲ ਸਿੰਘ ਹੋਠੀਆਂ, ਸਰੂਪ ਸਿੰਘ ਅਲਾਵਲਪੁਰ, ਪਵਿੱਤਰ ਸਿੰਘ ਬੱਲ ਸੀ.ਸੀ.ਡੀ.ਓ., ਕੁਲਦੀਪ ਸਿੰਘ ਚੀਫ ਇੰਜ:, ਉਯਿਆਰੀ ਲਾਲ ਚੀਫ ਕੈਮਿਸ਼ਟ, ਸਲਵਿੰਦਰ ਸਿੰਘ ਰੰਧਾਵਾ ਸੁਪਰਡੈਂਟ, ਅਰਵਿੰਦਰ ਸਿੰਘ ਸੀ.ਏ.ਓ., ਕਿਰਪਾਲ ਸਿੰਘ ਘੁੰਮਣ, ਗੁਰਮੀਤਪਾਲ ਸਿੰਘ ਲੇਖਾਕਾਰ, ਰਸ਼ਪਿੰਦਰ ਸਿੰਘ ਸਟੇਜ ਸਕੱਤਰ, ਪਿਆਰਾ ਸਿੰਘ ਪ੍ਰਧਾਨ ਅਤੇ ਭਾਰੀ ਗਿਣਤੀ ਵਿਚ ਕਿਸ਼ਾਨ ਹਾਜ਼ਰ ਸਨ |