ਬਟਾਲਾ, 25 ਮਾਰਚ (ਸਤਿੰਦਰ ਸਿੰਘ)- ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਹਮੇਸ਼ਾ ਹੀ ਇਤਿਹਾਸ ਰਚਿਆ ਹੈ ਅਤੇ ਉਨ੍ਹਾਂ ਦੀ ਚੋਣ ਵੱਖ-ਵੱਖ ਉੱਚੇ ਵਿਭਾਗਾਂ ਤੇ ਵਿਦੇਸ਼ਾਂ 'ਚ ਹੁੰਦੀ ਰਹੀ ਹੈ | ਇਸ ਵਾਰ ਸਕੂਲ ਦੀ ਇਕ ਪੁਰਾਣੀ ਵਿਦਿਆਰਥਣ ਨੇ +2 ਕਲਾਸ ਇਸ ਸਕੂਲ ਤੋਂ ਪਾਸ ਕਰਨ ਤੋਂ ਬਾਅਦ ਦੇਸ਼ਭਗਤ ਯੂਨੀਵਰਸਿਟੀ ਵਿਚ ਬੀ.ਡੀ.ਐੱਸ. ਕੋਰਸ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤਿਆ | ਇਹ ਵਿਦਿਆਰਥਣ ਇਕ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੈ | ਇਹ ਵੀ ਜ਼ਿਕਰਯੋਗ ਹੈ ਕਿ ਇਸੇ ਸਕੂਲ ਦਾ ਇਕ ਹੋਰ ਵਿਦਿਆਰਥੀ ਗੁਰਪ੍ਰੀਤ ਸਿੰਘ ਮੈਡੀਕਲ ਗੁਰੂ ਨਾਨਕ ਕਾਲਜ ਅੰਮਿ੍ਤਸਰ ਤੋਂ ਐੱਮ.ਡੀ. ਕਰ ਰਿਹਾ ਹੈ | ਸੁਕਿ੍ਤੀ ਕੌਸ਼ਲ ਨੇ ਆਦੇਸ਼ ਮੈਡੀਕਲ ਇੰਸਟੀਚਿਊਟ ਤੋਂ ਐੱਮ.ਬੀ.ਬੀ.ਐੱਸ. ਕੀਤੀ ਹੈ | ਡਾਕਟਰ ਮੁਸਕਾਨ ਨੇ ਸਲੋਤਰਾ ਗੋਲਡ ਮੈਡਲਿਸਟ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਤੋਂ ਬੀ.ਏ.ਐੱਮ.ਐੱਸ. ਕੀਤੀ ਹੈ | ਅਨਮੋਲਪ੍ਰੀਤ ਕੌਰ ਇਸ ਸਮੇਂ ਆਸਟ੍ਰੇਲੀਆ ਦੇ ਸੇਂਟ ਜਾਨ ਆਫ ਗਾਡ ਹਸਪਤਾਲ ਪਰਥ ਵਿਚ ਕੰਮ ਕਰ ਰਹੀ ਹੈ | ਗੁਰਸੇਵਕ ਸਿੰਘ ਐਮ.ਐੱਸ.ਸੀ. ਨਿਊਰੋਸਾਇੰਸ ਕਰ ਕੇ ਕੈਨੇਡਾ 'ਚ ਸੇਵਾ ਨਿਭਾਅ ਰਿਹਾ ਹੈ | ਡਾ. ਚਾਹਤ ਨੇ ਜਾਰਜੀਆ ਤੋਂ ਐੱਮ.ਬੀ.ਬੀ.ਐੱਸ. ਕੀਤੀ ਹੈ | ਸਕੂਲ ਦੇ ਹੋਰ ਪੁਰਾਣੇ ਵਿਦਿਆਰਥੀ ਡਾ. ਸਫ਼ਦਰ ਨਾਵੇਦ ਅਮੀਨੀ ਨੇ ਸਾਇੰਟਿਫਿਕ ਰਿਸਰਚਰ ਵਜੋਂ ਵਧੀਆ ਪੱਦਵੀ ਹਾਸਲ ਕੀਤੀ ਹੈ | ਨਮਨ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਐਡਵੋਕੇਟ ਵਜੋਂ ਕੰਮ ਕਰ ਰਹੇ ਹਨ | ਕੁਨਾਲ ਭਾਟੀਆ, ਜੋ ਕਿ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਹਨ, ਇਸ ਵੇਲੇ ਛੱਤੀਸਗੜ੍ਹ 'ਚ ਸੀ.ਆਰ.ਪੀ.ਐਫ. ਵਿਚ ਸਬ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੇ ਹਨ | ਜੈਸਮੀਨ ਕੌਰ ਨੇ ਸਵਿਨਬਰਨ ਯੂਨੀਵਰਸਿਟੀ ਆਫ ਟੈਕਨੋਲੋਜੀ ਮੈਲਬਰਨ (ਆਸਟ੍ਰੇਲੀਆ) ਤੋਂ ਬੈਚਲਰ ਆਫ਼ ਨਰਸਿੰਗ ਦੀ ਡਿਗਰੀ ਹਾਸਲ ਕੀਤੀ ਹੈ | ਜਸਰੀਨ ਕੌਰ ਨੇ ਰਾਇਤ ਬਹਰਾ ਡੈਂਟਲ ਕਾਲਜ ਐਂਡ ਹਸਪਤਾਲ ਮੋਹਾਲੀ ਤੋਂ ਬੈਚਲਰ ਆਫ਼ ਡੈਂਟਲ ਸਰਜਰੀ ਦੀ ਡਿਗਰੀ ਪ੍ਰਾਪਤ ਕੀਤੀ ਹੈ | ਇਸੇ ਤਰ੍ਹਾਂ ਕੋਮਲ ਇਸ ਸਮੇਂ ਬਿ੍ਟਿਸ਼ ਕੋਲੰਬੀਆ (ਕੈਨੇਡਾ) ਵਿਚ ਈ.ਸੀ.ਈ., ਆਈ.ਟੀ., ਐੱਸ.ਐੱਨ.ਈ. ਵਜੋਂ ਪ੍ਰੋਡਕਟਿਵਟੀ ਅਕੈਡਮੀ ਵਿਚ ਕੰਮ ਕਰ ਰਹੀ ਹੈ | ਸ਼ਾਹਬਾਜ਼ ਸਿੰਘ ਕੈਨੇਡਾ ਦੇ ਵਿਲੀਅਮ ਓਸਲਰ ਹਸਪਤਾਲ, ਬਰੈਂਪਟਨ ਵਿਚ ਹੈੱਲਥਕੇਅਰ ਐਡਮਿਨਿਸਟਰੇਟਰ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ | ਸਕੂਲ ਦੀ ਹੋਰ ਪੁਰਾਣੀ ਵਿਦਿਆਰਥਣ ਮਨੂਸ਼੍ਰੀ ਇਸ ਵੇਲੇ ਮੁੰਬਈ ਦੀ ਇਕ ਪ੍ਰਸਿੱਧ ਲਾਅ ਯੂਨੀਵਰਸਿਟੀ ਵਿਚ ਪੜ੍ਹ ਰਹੀ ਹੈ ਤੇ ਪਹਿਲੇ ਸਮੈਸਟਰ 'ਚ 75 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਸਫ਼ਲਤਾ ਦੇ ਪਿੱਛੇ ਸਕੂਲ ਦਾ ਵਧੀਆ ਅਨੁਸ਼ਾਸਨ ਤੇ ਤਜਰਬੇਕਾਰ, ਮਿਹਨਤੀ ਅਧਿਆਪਕਾਂ ਦੀ ਕਠਿਨ ਮਿਹਨਤ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ਼੍ਰੀ ਐੱਮ.ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ) ਨੇ ਸਾਰੇ ਬੱਚਿਆਂ ਨੂੰ ਦਿਲੋਂ ਵਧਾਈ ਦਿੱਤੀ | ਸਕੂਲ ਦੀ ਪਿ੍ੰਸੀਪਲ ਕੋਮਲ ਅਗਰਵਾਲ ਨੇ ਵੀ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੱਭਕਾਮਨਾਵਾਂ ਦਿੱਤੀਆਂ | 25ਬੀਟੀਐਲ06