29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸੰਯੁਕਤ ਕਿਸਾਨ ਮੋਰਚੇ ਦੀ ਸੱਦੇ 'ਤੇ ਟਰੰਪ ਦਾ ਪੁਤਲਾ ਫੂਕਿਆ

ਅਜੀਤ ਡੈਸਕ 26-03-2026
ਧਿਆਨਪੁਰ, 25 ਮਾਰਚ (ਕੁਲਦੀਪ ਸਿੰਘ ਸੋਨੂੰ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜ਼ਿਲ੍ਹਾ ਸੀ.ਪੀ.ਆਈ. ਸਕੱਤਰ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ ਤੇ ਬਲਾਕ ਡੇਰਾ ਬਾਬਾ ਨਾਨਕ ਦੇ ਸੀ.ਪੀ.ਆਈ. ਸਕੱਤਰ ਕਾਮਰੇਡ ਬਲਦੇਵ ਸਿੰਘ ਖਹਿਰਾ ਸੁਲਤਾਨ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਟਰੰਪ ਅਤੇ ਮੋਦੀ ਸਰਕਾਰ ਖਿਲਾਫ਼ ਸਾਮਰਾਜ ਮੁਰਦਾਬਾਦ ਦੇ ਜੰਮ ਕੇ ਨਾਅਰੇ ਲਗਾਏ ਗਏ ਤੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ | ਇਸ ਸਬੰਧੀ ਵੱਖ-ਵੱਖ ਆਗੂਆਂ ਨੇ ਕਿਹਾ ਕਿ ਟਰੰਪ ਆਪਣੀਆਂ ਮਨਮਰਜ਼ੀਆਂ ਕਰਨੀਆਂ ਬੰਦ ਕਰੇ ਅਤੇ ਇਰਾਨ ਦੇ ਨਾਲ ਲੱਗੀ ਜੰਗ ਨੂੰ ਤੁਰੰਤ ਰੋਕੇ ਜਿਸ ਕਰ ਕੇ ਪੂਰੀ ਦੁਨੀਆਂ ਦੇ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ | ਇਸ ਮੌਕੇ ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਬਲਕਾਰ ਸਿੰਘ ਡੋਗਰ ਕਿਰਤੀ ਕਿਸਾਨ ਯੂਨੀਅਨ, ਗੁਰਮੇਜ਼ ਸਿੰਘ ਖੁਸਰ, ਅਜੀਤ ਸਿੰਘ ਵਰਾਏ ਕੋਟਲੀ, ਕਸ਼ਮੀਰ ਸਿੰਘ ਵੀਲਾ ਤੇਜਾ, ਬੀਰ ਸਿੰਘ, ਮਾਨਾ ਮਸੀਹ, ਮੁੱਖਵਿੰਦਰ ਸਿੰਘ ਸ਼ਾਹਨੂਰ ਜਮਹੂਰੀਅਤ ਕਿਸਾਨ ਏਕਤਾ, ਸਤਨਾਮ ਸਿੰਘ ਬੰਬ, ਜਨਕਰਾਜ ਜੋਸ਼ੀ ਧਿਆਨਪੁਰ, ਮੋਹਤ ਕੁਮਾਰ ਧਿਆਨਪੁਰ, ਬਲਵਿੰਦਰ ਸਿੰਘ ਖਹਿਰਾ, ਨਰਿੰਦਰ ਸਿੰਘ ਖਹਿਰਾ, ਪ੍ਰੀਤਮ ਸਿੰਘ, ਦਵਿੰਦਰ ਸਿੰਘ ਸਾਬੀ, ਸੈਮੂਅਲ ਮਸੀਹ, ਹਰਦੀਪ ਸਿੰਘ, ਜੁਗਰਾਜ ਸਿੰਘ ਖਹਿਰਾ ਸੁਲਤਾਨ, ਮੱਖਣ ਸਿੰਘ ਬਸੰਤਕੋਟ, ਸੁਖਦੇਵ ਸਿੰਘ, ਹਰਜੀਤ ਸਿੰਘ, ਕਾਬਲ ਸਿੰਘ ਫ਼ੌਜੀ, ਕਸ਼ਮੀਰ ਸਿੰਘ ਫ਼ੌਜੀ, ਬਲਵਿੰਦਰ ਸਿੰਘ ਸ਼ਾਹਸਮਸ, ਅਵਤਾਰ ਸਿੰਘ ਚੰਦੂਮਾਜਾ, ਲਖਵਿੰਦਰ ਸਿੰਘ ਬਸੰਤਕੋਟ, ਸੱਸੀ ਪਹਿਲਵਾਨ, ਨਰਿੰਦਰ ਸਿੰਘ ਖੋਦੇ ਬਾਂਗਰ, ਲਸਮਣ ਦਾਸ ਅਰੋੜਾ, ਪ੍ਰੇਮ ਦਾਸ ਅਰੋੜਾ, ਕੁੰਦਰਾ ਧਿਆਨਪੁਰ, ਮਨਜੀਤ ਸਿੰਘ ਰਊਵਾਲ, ਪ੍ਰਗਟ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਮੇਹਲੋਵਾਲੀ, ਜੋਤ ਕਾਲਾ ਅਫਗਾਨਾ ਅਤੇ ਅਨੂਪ ਸਿੰਘ ਖਜਾਨੇਕੋਟ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਨ ਸਰਕਾਰ ਪੰਜਾਬੀਆਂ ਦੇ ਹਿੱਤਾਂ ਲਈ ਲੈ ਰਹੀ ਹੈ ਅਹਿਮ ਫੈਸਲੇ : ਆਗੂ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਬਟਾਲਾ 'ਚ ਉੱਨਤ ਗੰਨਾ ਖੇਤੀ ਤੇ ਉੱਚ ਉਪਜ ਤਕਨੀਕਾਂ ਸੰਬੰਧੀ ਰਾਜ ਪੱਧਰੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।