ਹਰਚੋਵਾਲ, 25 ਮਾਰਚ (ਭਾਮ/ਢਿੱਲੋਂ)- ਪਿੰਡ ਭਰਥ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਅਜੀਤ ਸਿੰਘ ਰਿਆੜ ਦੀ ਪਤਨੀ, ਡਾਕਟਰ ਸਿਕੰਦਰ ਸਿੰਘ, ਪ੍ਰਗਟ ਸਿੰਘ ਤੇ ਦਵਿੰਦਰ ਸਿੰਘ ਫੌਜੀ ਦੀ ਮਾਤਾ ਪ੍ਰਕਾਸ਼ ਕੌਰ ਦੀ ਹੋਈ ਮੌਤ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਧਾਰਮਿਕ ਸ਼ਖ਼ਸੀਅਤਾਂ ਤੇ ਰਾਜਨੀਤਿਕ ਆਗੂਆਂ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਮਨਜੋਤ ਸਿੰਘ ਭਰਥ, ਜਥੇ: ਬਾਬਾ ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਖਾਨਪੁਰ ਜ਼ਿਲ੍ਹਾ ਪ੍ਰਧਾਨ, ਹਰਦੀਪ ਸਿੰਘ ਫੌਜੀ ਤਲਵਾੜਾ ਬਲਾਕ ਪ੍ਰਧਾਨ, ਸੂਬੇਦਾਰ ਰਛਪਾਲ ਸਿੰਘ ਭਰਥ, ਸਿੱਖ ਨੌਜਵਾਨ ਸੇਵਕ ਸਭਾ ਅੱਡਾ ਧਾਰੀਵਾਲ ਸੋਹੀਆਂ ਦੇ ਮੈਂਬਰ ਗੁਰਵਿੰਦਰ ਸਿੰਘ, ਸੁੱਚਾ ਸਿੰਘ ਸੋਨੀ, ਜਸਪਾਲ ਸਿੰਘ, ਹਰਦੀਪ ਸਿੰਘ ਬੱਲੋ, ਰਜਿੰਦਰਪਾਲ ਸਿੰਘ, ਮਾਸਟਰ ਪ੍ਰੀਤਮ ਸਿੰਘ, ਲਖਵਿੰਦਰ ਸਿੰਘ, ਮੰਨਾ ਭੱਟੀਵਾਲ, ਮੱਖਣ ਸਿੰਘ ਮੱਖੋ, ਮਨਪ੍ਰੀਤ ਸਿੰਘ ਮੰਨੂੰ ਧਾਰੀਵਾਲ ਆਦਿ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |