ਗੁਰਦਾਸਪੁਰ, 25 ਮਾਰਚ (ਚੱਕਰਾਜਾ)- ਆਰੀਆ ਰਤਨ ਪਦਮਸ੍ਰੀ ਡਾ: ਪੂਨਮ ਸੂਰੀ ਦਾ 79ਵਾਂ ਜਨਮ ਦਿਨ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਹਵਨ ਯੱਗ 'ਚ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ਼ਰਧਾ ਨਾਲ ਹਿੱਸਾ ਲਿਆ | ਸਾਰਿਆਂ ਨੇ ਡਾ: ਪੂਨਮ ਸੂਰੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਰਾਜੀਵ ਭਾਰਤੀ ਨੇ ਡਾ: ਪੂਨਮ ਸੂਰੀ ਦੇ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਿ੍ੰਸੀਪਲ, ਡਾਇਰੈਕਟਰ ਵੀ.ਕੇ. ਚੋਪੜਾ, ਮੈਨੇਜਰ ਡਾ: ਨੀਰਾ ਸ਼ਰਮਾ ਤੇ ਏ.ਆਰ.ਓ. ਡਾ: ਅੰਜਨਾ ਗੁਪਤਾ ਦੀ ਅਗਵਾਈ ਵਿਚ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ | ਅੱਜ ਡੀ.ਏ.ਵੀ. ਸੰਸਥਾਵਾਂ ਵਿਚ 20 ਲੱਖ ਤੋਂ ਵੱਧ ਵਿਦਿਆਰਥੀ ਉਨ੍ਹਾਂ ਦੇ ਮਾਰਗ ਦਰਸ਼ਨ ਤੋਂ ਲਾਭ ਉਠਾ ਰਹੇ ਹਨ |