ਗੁਰਦਾਸਪੁਰ, 25 ਮਾਰਚ (ਪੰਕਜ ਸ਼ਰਮਾ)- ਅੰਮਿ੍ਤਸਰ ਤੋਂ ਕਟੜਾ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਵੰਦੇ ਭਾਰਤ ਐਕਸਪੈ੍ਰੱਸ ਟ੍ਰੇਨ ਦਾ ਗੁਰਦਾਸਪੁਰ ਵਿਖੇ ਸਟਾਪਜ ਬਣਨ ਨਾਲ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਫੈਸਲੇ ਨੂੰ ਇਲਾਕੇ ਦੇ ਲੋਕ ਵੱਡੀ ਸਹੂਲਤ ਤੇ ਤਰੱਕੀ ਵੱਲ ਅਹਿਮ ਕਦਮ ਮੰਨ ਰਹੇ ਹਨ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਰਿੱਕੀ ਮਹੰਤ ਮੰਡਲ ਪ੍ਰਧਾਨ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਅੰਕੁਸ਼ ਮਹਾਜਨ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਗੁਰਦਾਸਪੁਰ ਸਟੇਸ਼ਨ ਪਹੁੰਚ ਕੇ ਖੁਸ਼ੀ ਮਨਾਈ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਗੁਰਦਾਸਪੁਰ ਵਾਸੀਆਂ ਨੂੰ ਇਹ ਵੱਡਾ ਤੋਹਫ਼ਾ ਦਿੱਤਾ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਅੰਮਿ੍ਤਸਰ ਜਾਂ ਪਠਾਨਕੋਟ ਜਾ ਕੇ ਟਰੇਨ ਫੜਨੀ ਪੈਂਦੀ ਸੀ ਪਰ ਹੁਣ ਸਿੱਧੀ ਸਹੂਲਤ ਮਿਲਣ ਨਾਲ ਸਮਾਂ ਤੇ ਖ਼ਰਚ ਦੋਵੇਂ ਬਚਣਗੇ | ਖ਼ਾਸ ਕਰਕੇ ਮਾਤਾ ਵੈਸ਼ਨੂੰ ਦੇਵੀ ਕਟੜਾ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਸੇਵਾ ਬਹੁਤ ਲਾਭਕਾਰੀ ਸਾਬਤ ਹੋਵੇਗੀ | ਵਪਾਰੀਆਂ ਤੇ ਯਾਤਰਾ ਸਬੰਧੀ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਇਲਾਕੇ ਵਿਚ ਟੂਰਿਜ਼ਮ ਤੇ ਆਰਥਿਕ ਗਤੀਵਿਧੀਆਂ ਨੂੰ ਵੀ ਵਾਧਾ ਮਿਲੇਗਾ | ਸਰਕਾਰ ਦੇ ਇਸ ਉਪਰਾਲੇ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ ਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਗੁਰਦਾਸਪੁਰ ਨੂੰ ਹੋਰ ਵੀ ਸੁਵਿਧਾਵਾਂ ਮਿਲਣਗੀਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ, ਜ਼ਿਲ੍ਹਾ ਮਹਾਂਮੰਤਰੀ ਵਿਕਾਸ ਗੁਪਤਾ, ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ, ਜ਼ਿਲ੍ਹਾ ਮੀਡੀਆ ਇੰਚਾਰਜ ਅੰਕੁਸ਼ ਮਹਾਜਨ, ਮੰਡਲ ਪ੍ਰਧਾਨ ਰਿੱਕੀ ਮਹੰਤ, ਮੰਡਲ ਪ੍ਰਧਾਨ ਰੋਹਿਤ ਮਹਾਜਨ, ਜ਼ਿਲ੍ਹਾ ਸਕੱਤਰ ਪ੍ਰਵੀਨ ਕੁਮਾਰ, ਮੰਡਲ ਮਹਾਂਮੰਤਰੀ ਸ਼ਿਵ ਦੁੱਗਲ, ਡਿੱਕੀ ਸੈਣੀ, ਸ਼ਿਵ ਪ੍ਰਸਾਦ, ਰਾਹੁਲ ਕਹਿਰ, ਡਾ: ਗੋਪਾਲ, ਵਿਨੇ ਗੁਪਤਾ ਸ਼ਾਲੂ, ਬੰਟੀ ਕਲੋਤਰਾ, ਵਰੁਣ ਗੋਸਾਈਾ, ਵਰੁਣ ਮਰਵਾਹਾ ਆਦਿ ਹਾਜ਼ਰ ਸਨ |