ਗੁਰਦਾਸਪੁਰ, 25 ਮਾਰਚ (ਪੰਕਜ ਸ਼ਰਮਾ)- ਸ੍ਰੀ ਰਾਮਨੌਮੀ ਮਹਾਂਉਤਸਵ ਕਮੇਟੀ ਗੁਰਦਾਸਪੁਰ ਵਲੋਂ ਸ੍ਰੀ ਰਾਮਨੌਮੀ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਮਹੰਤ 1108 ਸ੍ਰੀ ਰਘੁਵੀਰ ਦਾਸ ਦੀ ਅਗਵਾਈ ਹੇਠ ਕ੍ਰਿਸ਼ਨ ਮੰਦਿਰ ਤੋਂ ਕੱਢੀ ਗਈ ਜਿਸ ਵਿਚ ਮਹਾਰਾਜ ਯੋਗੀ ਨਰਾਇਣ ਦਾਸ ਦੀ ਅਗਵਾਈ ਹੇਠ ਲੋਕਾਂ ਵਲੋਂ ਸ਼ਰਧਾ ਪੂਰਵਕ ਹਿੱਸਾ ਲਿਆ ਗਿਆ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਹੁੰਦੀ ਹੋਈ ਵਾਪਸ ਸ੍ਰੀ ਕ੍ਰਿਸ਼ਨਾ ਮੰਦਿਰ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਭਗਵਾਨ ਸ੍ਰੀ ਰਾਮ ਦੀ ਦੀਆਂ ਝਾਕੀਆਂ ਆਕਰਸ਼ਨ ਦਾ ਕੇਂਦਰ ਰਹੀਆਂ | ਇਸ ਮੌਕੇ ਡਾ: ਵੀ.ਕੇ. ਸ਼ੌਰੀ, ਅਸ਼ੋਕ ਸ਼ਾਸਤਰੀ, ਡਾ: ਗੋਪਾਲ ਕ੍ਰਿਸ਼ਨ, ਅਰੁਣ ਸ਼ਰਮਾ, ਇੰਦਰ ਅਗਰਵਾਲ, ਗੋਪਾਲ ਸ਼ਰਮਾ, ਅਨਿਲ ਰੈਣਾ, ਰਾਕੇਸ਼ ਗੁਪਤਾ, ਕਮਲੇਸ਼ ਛਾਬੜਾ ਆਦਿ ਹਾਜ਼ਰ ਸਨ |