10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

21 ਮਾਰਚ ਦੀ ਰੈਲੀ ਸੰਬੰਧੀ ਜਥੇ. ਲੰਗਾਹ ਵਲੋਂ ਧਾਰੋਵਾਲੀ ਵਿਖੇ ਭਰਵੀਂ ਮੀਟਿੰਗ

ਅਜੀਤ ਡੈਸਕ 08-03-2026
ਧਿਆਨਪੁਰ, 7 ਮਾਰਚ (ਕੁਲਦੀਪ ਸਿੰਘ ਸੋਨੂੰ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 21 ਮਾਰਚ ਨੂੰ ਕਲਾਨੌਰ ਵਿਖੇ ਪੰਜਾਬ ਬਚਾਓ ਰੈਲੀ ਵਿਚ ਰਿਕਾਰਡਤੋੜ ਇਕੱਠ ਕਰਨ ਲਈ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਵਲੋਂ ਸਾਬਕਾ ਚੇਅਰਮੈਨ ਸ: ਗੁਰਦੇਵ ਸਿੰਘ ਧਰੋਵਾਲੀ ਦੇ ਗ੍ਰਹਿ ਵਿਖੇ ਇਕ ਵਿਸ਼ਾਲ ਮੀਟਿੰਗ ਹੋਈ | ਇਸ ਮੌਕੇ ਸਰਕਲ ਸ਼ਿਕਾਰ ਮਾਛੀਆਂ ਤੋਂ ਜਥੇਦਾਰ ਗੁਰਦੇਵ ਸਿੰਘ ਧਾਰੋਵਾਲੀ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਅਤੇ ਵਫ਼ਾਦਾਰ ਸਾਥੀ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੱਬਾਂਭਾਰ ਹੋਏ ਪਏ ਹਨ | ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਪੁਰਾਣੇ ਸਾਥੀ ਆਮ ਆਦਮੀ ਪਾਰਟੀ ਵਲੋਂ ਸਰਪੰਚੀ ਹੰਢਾਅ ਰਹੇ ਹਨ, ਉਹ ਸਾਰੇ ਸਾਡੇ ਸੰਪਰਕ ਵਿਚ ਹਨ ਤੇ ਜਲਦੀ ਹੀ ਉਹ ਘਰ ਵਾਪਸੀ ਕਰ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਵੱਡਾ ਬਲ ਦੇਣਗੇ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੁੱਚੀ ਪੁਰਾਣੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮਾੜੀਆਂ-ਮੋਟੀਆਂ ਨਰਾਜ਼ਗੀਆਂ ਨੂੰ ਦੂਰ ਕਰ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਨ ਲਈ ਇਕ ਹੋਣ | ਇਸ ਮੌਕੇ ਜਥੇਦਾਰ ਕੁਲਜੀਤ ਸਿੰਘ ਮਝੈਲ ਸਿੰਘ ਸੰਗਤੂਵਾਲ, ਸਰਕਲ ਪ੍ਰਧਾਨ ਗੁਰਦੇਵ ਸਿੰਘ ਧਾਰੋਵਾਲੀ, ਤੇਜਬੀਰ ਸਿੰਘ ਪੀ.ਏ. ਲੰਗਾਹ, ਜਗਰੂਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢਿੱਲਵਾਂ, ਪ੍ਰਧਾਨ ਲਖਵਿੰਦਰ ਸਿੰਘ ਢਿੱਲਵਾਂ, ਡਾ. ਬਲਰਾਜ ਸਿੰਘ ਕੋਟਲੀ ਮੱਲ੍ਹੀ, ਸਰਪੰਚ ਕਸ਼ਮੀਰ ਸਿੰਘ ਰਣਸੀਕਾ ਤਲਾਂ, ਡਾ. ਕਮਲਜੀਤ ਸਿੰਘ ਉਦੋਵਾਲੀ, ਨਵਜੀਤ ਸਿੰਘ ਉਦੋਵਾਲੀ, ਜਥੇਦਾਰ ਬਲਕਾਰ ਸਿੰਘ ਚੈਨੇਵਾਲ, ਤੇਗਬੀਰ ਸਿੰਘ ਡੇਰਾ ਪਠਾਣਾ, ਤੇਜਿੰਦਰਬੀਰ ਸਿੰਘ ਯੂ.ਕੇ., ਸਰਪੰਚ ਗੁਰਦਿਆਲ ਸਿੰਘ, ਜਥੇ. ਗੁਰਪ੍ਰੀਤ ਸਿੰਘ ਡੇਰਾ ਪਠਾਣਾਂ, ਅਵਤਾਰ ਸਿੰਘ ਗੁਲੂ, ਜਥੇ. ਬਲਕਾਰ ਸਿੰਘ ਚੈਨੇਵਾਲ, ਪ੍ਰਧਾਨ ਗੁਰਦੀਪ ਸਿੰਘ ਮਹਿਮੇਚੱਕ, ਅਮਰਜੀਤ ਸਿੰਘ ਦੇਹੜ, ਹਰਦੀਪ ਸਿੰਘ ਸੰਗਤੂਵਾਲ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਦੀਦਾਰ ਸਿੰਘ ਰਾਏਚੱਕ ਮੈਂਬਰ, ਸਰਪੰਚ ਹਰਜਿੰਦਰ ਸਿੰਘ ਗਿੱਲਾਂਵਾਲੀ, ਸੁਖਵਿੰਦਰ ਸਿੰਘ ਗਿੱਲਾਂਵਾਲੀ, ਸਮਸ਼ੇਰ ਸਿੰਘ ਗਿੱਲਾਂਵਾਲੀ, ਗੁਰਪ੍ਰੀਤ ਸਿੰਘ ਸੂਬੇਦਾਰ ਗਿੱਲਾਂਵਾਲੀ, ਸਰਪੰਚ ਕਸ਼ਮੀਰੀ ਲਾਲ ਲਾਲਪੁਰ, ਸਰਪੰਚ ਮੱਖਣ ਸਿੰਘ ਬਸੰਤਕੋਟ ਅਤੇ ਚੇਅਰਮੈਨ ਬੂਟਾ ਸਿੰਘ ਅਠਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਅਗਲੀ ਖ਼ਬਰ ਬਿਲਡਿੰਗ ਮਟੀਰੀਅਲ ਦੀ ਦੁਕਾਨ ਵਿਚੋਂ 3 ਚੋਰਾਂ ਵਲੋਂ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।