24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਬਟਾਲਾ ਸ਼ਹਿਰ ਦਾ ਕਚਰਾ ਪਿੰਡ ਚੀਮਾ ਦੇ ਛੱਪੜ ਵਿਚ ਸੁੱਟਣ 'ਤੇ ਪਿੰਡ ਵਾਸੀਆਂ ਦਾ ਭੜਕਿਆ ਗੁੱਸਾ, ਕੀਤਾ ਰੋਸ ਮੁਜ਼ਾਹਰਾ <br/>

ਪਿੰਡ ਚੀਮਾ ਦੇ ਲੋਕ ਰੋਸ ਮੁਜ਼ਾਹਰੇ ਦੌਰਾਨ ਸਰਕਾਰ ਵਿਰੁੱਧ ਨਾਅਰੇ ਲਗਾਉਂਦੇ ਹੋਏ | ਤਸਵੀਰ : ਗੁਰਪ੍ਰਤਾਪ ਸਿੰਘ ਕਾਹਲੋਂ <br/> 04-02-2026
ਵਡਾਲਾ ਗ੍ਰੰਥੀਆਂ, 3 ਫਰਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਇਥੋਂ ਨਜ਼ਦੀਕੀ ਪਿੰਡ ਚੀਮਾ ਵਿਖੇ ਬਟਾਲਾ ਸ਼ਹਿਰ ਤੋਂ ਕਾਰਪੋਰੇਸ਼ਨ ਦਾ ਕਚਰਾ ਪਿੰਡ ਦੇ ਛੱਪੜ ਵਿਚ ਸੁੱਟੇ ਜਾਣ ਦੇ ਰੋਸ ਵਜੋਂ ਸਮੂਹਿਕ ਪਿੰਡ ਵਾਸੀਆਂ ਵਲੋਂ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ | ਪਿੰਡ ਵਾਸੀਆਂ ਨੇ ਸਰਕਾਰ ਤੇ ਸਬੰਧਤ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਸ ਘਿਨਾਉਣੀ ਕਾਰਵਾਈ ਦੀ ਕੜੀ ਨਿੰਦਾ ਕੀਤੀ | ਇਸ ਮੌਕੇ ਪੰਚਾਇਤ ਮੈਂਬਰ ਪ੍ਰਗਟ ਸਿੰਘ, ਸਰਵਣ ਸਿੰਘ, ਰਜਿੰਦਰ ਸਿੰਘ ਗੋਲਡੀ, ਰੂਪ ਸਿੰਘ, ਹਰਜੀਤ ਕੌਰ ਆਦਿ ਨੇ ਕਿਹਾ ਕਿ ਪਿੰਡ ਦੇ ਸਰਪੰਚ ਦੀ ਸ਼ਹਿ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡ ਵਾਸੀਆਂ ਨੂੰ ਗੰਦਗੀ ਦੇ ਰੂਪ ਵਿਚ ਵੱਡੇ ਤੋਹਫ਼ੇ ਵਜੋਂ ਬਟਾਲਾ ਸ਼ਹਿਰ ਦੀ ਸਾਰੀ ਗੰਦਗੀ ਕਚਰੇ ਦੇ ਰੂਪ ਵਿਚ ਪਿੰਡ ਚੀਮਾ ਦੇ ਛੱਪੜ 'ਚ ਸੁੱਟ ਦਿੱਤੀ ਗਈ ਹੈ, ਜਿਸ ਕਾਰਨ ਪੂਰਾ ਪਿੰਡ ਭਾਰੀ ਬਦਬੂ ਤੇ ਅਣਸੁਖਾਵੇਂ ਮਾਹੌਲ ਦਾ ਸਾਹਮਣਾ ਕਰ ਰਿਹਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਛੱਪੜ 'ਚ ਇਹ ਗੰਦਗੀ ਸੁੱਟੀ ਗਈ ਹੈ, ਉਸ ਦੇ ਬਿਲਕੁਲ ਨਾਲ ਹੀ ਪਾਣੀ ਦੀ ਟੈਂਕੀ ਸਥਿਤ ਹੈ, ਜਿੱਥੋਂ ਪਿੰਡ ਨੂੰ ਸਾਫ਼ ਸੁਥਰਾ ਪੀਣਯੋਗ ਪਾਣੀ ਮਿਲਦਾ ਹੈ | ਇਥੇ ਹੀ ਪਿੰਡ ਦਾ ਸਕੂਲ ਵੀ ਸਥਿਤ ਹੈ, ਜਿੱਥੇ ਬੱਚੇ ਰੋਜ਼ਾਨਾ ਪੜ੍ਹਾਈ ਲਈ ਜਾਂਦੇ ਹਨ ਤੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਹੈ, ਜਿੱਥੇ ਸਵੇਰੇ-ਸ਼ਾਮ ਸੰਗਤ ਗੁਰਬਾਣੀ ਨਾਲ ਜੁੜਦੀ ਹੈ | ਐਸੇ ਪਵਿੱਤਰ ਤੇ ਸੰਵੇਦਨਸ਼ੀਲ ਸਥਾਨਾਂ ਦੇ ਨੇੜੇ ਗੰਦਗੀ ਸੁੱਟਣ ਨਾਲ ਪਿੰਡ ਵਿਚ ਭਾਰੀ ਰੋਸ ਤੇ ਹਾਹਾਕਾਰ ਮੱਚੀ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਗੰਦਗੀ ਕਾਰਨ ਪਿੰਡ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਬਣਦੀ ਹੈ | ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਇਹ ਕਚਰਾ ਇਥੋਂ ਨਹੀਂ ਹਟਾਇਆ ਗਿਆ ਤਾਂ ਉਹ ਮਜਬੂਰਨ ਹੋਰ ਵੱਡਾ ਸੰਘਰਸ਼ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪਿੰਡ ਦੇ ਸਰਪੰਚ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹੋਵੇਗੀ |

ਪਿਛਲੀ ਖ਼ਬਰ ਵਿਆਹ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਸੇਵਾ ਕੇਂਦਰ 'ਚ ਕਰਮਚਾਰੀ ਹਾਜ਼ਰ ਨਾ ਰਹਿਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਹੋਣਾ ਪੈ ਰਿਹਾ ਖੱਜਲ-ਖੁਆਰ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।