24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਆਰ.ਆਰ. ਬਾਵਾ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ 'ਯੁਵਾ ਆਪ ਦਾ ਮਿੱਤਰ ਕੈਂਪ' 'ਚ ਹਿੱਸਾ ਲਿਆ <br/>

ਆਰ.ਆਰ. ਬਾਵਾ ਕਾਲਜ ਦੀਆਂ ਕੈਂਪ 'ਚ ਭਾਗ ਲੈਣ ਵਾਲੀਆਂ ਐਨ.ਸੀ.ਸੀ. ਕੈਡਿਟਾਂ ਨੂੰ ਸਨਮਾਨਿਤ ਕਰਦੇ ਕਾਰਜਕਾਰੀ ਪਿ੍ੰ. ਮੀਨਾਕਸ਼ੀ ਦੁੱਗਲ ਤੇ ਹੋਰ | ਤਸਵੀਰ : ਜਤਿੰਦਰ ਕੱਦ <br/> 04-02-2026
ਬਟਾਲਾ, 3 ਫਰਵਰੀ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦੇ 13 ਐੱਨ.ਸੀ.ਸੀ. ਕੈਡਿਟਾਂ ਨੇ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀਮਤੀ ਸਿਮਰਨਜੀਤ ਕੌਰ ਐੱਨ.ਸੀ.ਸੀ. ਕੇਅਰਟੇਕਰ ਦੀ ਯੋਗ ਅਗਵਾਈ ਹੇਠ ਸ਼ਹੀਦ ਬਾਬਾ ਕੁੰਜ ਇੰਜੀਨੀਅਰਿੰਗ ਕਾਲਜ ਖਾਸਾ ਅੰਮਿ੍ਤਸਰ ਵਿਖੇ ਐੱਨ.ਸੀ.ਸੀ. 'ਯੁਵਾ ਆਪ ਦਾ ਮਿੱਤਰ ਕੈਂਪ' ਵਿਚ ਹਿੱਸਾ ਲਿਆ | ਕੈਂਪ ਦੌਰਾਨ ਕੈਡਿਟਾਂ ਨੇ ਰਾਈਫ਼ਲ ਸ਼ੂਟਿੰਗ, ਹਥਿਆਰਾਂ ਦੀ ਸਿਖਲਾਈ, ਸੀ.ਪੀ.ਆਰ. ਦੀ ਤਕਨੀਕ ਸਿੱਖਣ, ਹੜ੍ਹ ਤੇ ਅੱਗ ਤੋਂ ਬਚਾਅ, ਸੱਪ ਦੇ ਡੰਗ, ਦੁਰਘਟਨਾ, ਦਿਲ ਦਾ ਦੌਰਾ ਆਦਿ ਵਰਗੀਆਂ ਪ੍ਰਸਥਿਤੀਆਂ 'ਚ ਮੁਢਲੀ ਸਹਾਇਤਾ ਦੇਣ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਕੈਡਿਟਾਂ ਨੇ ਰਾਈਫਲ ਸ਼ੂਟਿੰਗ, ਖੇਡਾਂ ਵਰਗੀਆਂ ਵੱਖ-ਵੱਖ ਸਰੀਰਕ ਗਤੀਵਿਧੀਆਂ ਵਿਚ ਹਿੱਸਾ ਵੀ ਲਿਆ | ਐੱਨ.ਡੀ.ਆਰ.ਐਫ. ਟੀਮ ਵਲੋਂ ਉਨ੍ਹਾਂ ਨੂੰ ਕੈਰੀਅਰ ਕਾਉਂਸਲਿੰਗ ਤੇ ਸਮੁੱਚੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਭਾਸ਼ਣ ਵੀ ਦਿੱਤਾ | ਇਸ ਮੌਕੇ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਕੈਡਿਟਾਂ ਨੂੰ ਅਜਿਹੀਆਂ ਰਾਸ਼ਟਰ ਨਿਰਮਾਣ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਤੇ ਲੜਕੀਆਂ-ਕੈਡਿਟਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧਤਾ, ਸਮਰਪਣ ਤੇ ਅਨੁਸ਼ਾਸਨ ਦੀ ਭਾਵਨਾ ਨੂੰ ਬਰਕਰਾਰ ਰੱਖਣ 'ਤੇ ਜ਼ੋਰ ਦਿੱਤਾ |

ਪਿਛਲੀ ਖ਼ਬਰ ਸੇਵਾ ਕੇਂਦਰ 'ਚ ਕਰਮਚਾਰੀ ਹਾਜ਼ਰ ਨਾ ਰਹਿਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਹੋਣਾ ਪੈ ਰਿਹਾ ਖੱਜਲ-ਖੁਆਰ <br/... ਅਗਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ 12ਵੀਂ ਜਮਾਤ ਦਾ ਵਿਦਾਇਗੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।