24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਲੁੱਟਾਂ-ਖੋਹਾਂ ਤੋਂ ਤੰਗ ਹੋ ਕੇ ਕੋਠੀ ਪੰਡਿਤਾਂ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/>

ਲੁੱਟਾਂ ਖੋਹਾਂ ਤੋਂ ਤੰਗ ਕੋਠੀ ਪੰਡਿਤਾਂ ਦੇ ਲੋਕ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਅਤੇ ਲੁੱਟ ਖੋਹ ਦੌਰਾਨ ਜ਼ਖ਼ਮੀ ਹੋਇਆ ਅਭੀ ਕੁਮਾਰ | ਤਸਵੀਰ: ਰਾਜ ਕੁਮਾਰੀ <br/> 04-02-2026
ਨਰੋਟ ਮਹਿਰਾ, 3 ਫਰਵਰੀ (ਰਾਜ ਕੁਮਾਰੀ)-ਸਰਨਾ ਤੋਂ ਭੀਮਪੁਰ ਅੱਪਰਬਾਰੀ ਦੁਆਬ ਨਹਿਰ ਕਿਨਾਰੇ ਪਿਛਲੇ 15 ਦਿਨਾਂ ਤੋਂ ਵੀ ਘੱਟ ਦਿਨਾਂ ਵਿਚ ਅੱਧਾ ਦਰਜਨ ਦੇ ਕਰੀਬ ਲੁੱਟਾਂ-ਖੋਹਾਂ ਹੋ ਚੁੱਕੀਆਂ ਹਨ | ਪਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੰੂ ਪਤਾ ਹੁੰਦਿਆਂ ਹੋਇਆਂ ਵੀ ਬੇਖ਼ਬਰ ਹੈ | ਇਸ ਪ੍ਰੇਸ਼ਾਨੀ ਨੰੂ ਲੈ ਕੇ ਕੋਠੀ ਪੰਡਿਤਾਂ ਪਿੰਡ ਦੇ ਲੋਕਾਂ ਨੇ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਐਮ.ਸੀ. ਅਜੇ ਮਹਾਜਨ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ | ਇਸ ਰੋਸ ਪ੍ਰਦਰਸ਼ਨ ਵਿਚ ਸਾਬਕਾ ਸਰਪੰਚ ਜਨਕ ਰਾਜ, ਸੰਤੋਸ਼ ਕੁਮਾਰੀ, ਸੁਰਿਸ਼ਟਾ ਕੁਮਾਰੀ, ਹੇਮਰਾਜ, ਅਭੀ, ਦਲੀਪ ਕੁਮਾਰ, ਗਿਆਨ ਅਤੇ ਜੀਵਨ ਆਦਿ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅੱਧਾ ਦਰਜਨ ਦੇ ਕਰੀਬ ਕਿਲ੍ਹਾ ਜਮਾਲਪੁਰ ਤੋਂ ਲੈ ਕੇ ਗੁਲਪੁਰ ਅਤੇ ਮੁਕੀਨਪੁਰ 15 ਨੰਬਰ ਪੁਲ ਵਿਚਕਾਰ ਰਾਹਗੀਰ ਅਤੇ ਪਿੰਡ ਕੋਠੀ ਪੰਡਿਤਾਂ ਦੇ ਲੋਕ ਲੁੱਟ ਦਾ ਸ਼ਿਕਾਰ ਹੋਏ ਹਨ | ਹਰ ਵਾਰ ਲੁੱਟ ਖਸੁੱਟ ਦੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ, ਪਰ ਪੁਲਿਸ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਜਿਸ ਸਬੰਧੀ ਅੱਜ ਪੁਲਿਸ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅਭੀ ਨਿਵਾਸੀ ਕੋਠੀ ਪੰਡਿਤਾਂ ਸਰਨਾ ਤੋਂ ਆਪਣੇ ਘਰ ਕੋਠੀ ਪੰਡਿਤਾਂ ਆ ਰਿਹਾ ਸੀ ਕਿ ਜਦੋਂ ਜਮਾਲਪੁਰ ਪਿੰਡ ਦੇ ਨੇੜੇ ਪਹੁੰਚਿਆ ਤਾਂ ਦੋ ਨੌਜਵਾਨ ਇਕ ਮੋਟਰਸਾਈਕਲ 'ਤੇ ਆਏ ਤੇ ਉਸ ਨਾਲ ਲੁੱਟ ਖੋਹ ਕਰਨ ਲੱਗ ਪਏ | ਉਨ੍ਹਾਂ ਇਹ ਵੀ ਦੱਸਿਆ ਕਿ ਇਕ ਮੋਟਰਸਾਈਕਲ ਬਿਨਾਂ ਨੰਬਰ ਦਾ ਫੜਿਆ ਗਿਆ, ਜੋ ਜੰਮੂ ਪੁਲਿਸ ਥਾਣੇ ਵਿਚ ਚੋਰੀ ਦਾ ਮਾਮਲਾ ਦਰਜ ਕੀਤਾ ਹੋਇਆ ਹੈ | ਉਹ ਮੋਟਰਸਾਈਕਲ ਇਸ ਜਗ੍ਹਾ ਤੋਂ ਮਿਲਿਆ | ਉਨ੍ਹਾਂ ਦੱਸਿਆ ਕਿ ਸਾਨੰੂ ਸ਼ੱਕ ਹੈ ਕਿ ਇਲਾਕੇ ਦੇ ਗੁੱਜਰਾਂ ਦੇ ਡੇਰਿਆਂ ਦੀ ਜਾਂਚ ਕੀਤੀ ਜਾਵੇ | ਪਿਛਲੇ ਦਿਨਾਂ ਵਿਚ ਹੇਮਰਾਜ ਨਾਮ ਦੇ ਨੌਜਵਾਨ ਨਾਲ ਵੀ ਲੁੱਟ ਖੋਹ ਦੀ ਵਾਰਦਾਤ ਹੋਈ ਸੀ | ਇਸ ਸਬੰਧੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਐਸ.ਐਸ.ਪੀ. ਪਠਾਨਕੋਟ ਤੋਂ ਮੰਗ ਕੀਤੀ ਕਿ ਇਸ ਰਸਤੇ ਵਿਚ ਪੁਲਿਸ ਦੀ ਗਸ਼ਤ ਲਗਾਈ ਜਾਵੇ |

ਪਿਛਲੀ ਖ਼ਬਰ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਨੇ ਭਾਰਤੀ ਫ਼ੌਜ ਨਾਲ ਸਮਝੌਤਾ ਪੱਤਰ 'ਤੇ ਕੀਤੇ ਦਸਤਖ਼ਤ <br/> ਅਗਲੀ ਖ਼ਬਰ ਸੰਦੀਪ ਸੰਧੂ ਵਲੋਂ ਦਾਣਾ ਮੰਡੀ ਤਾਰਾਗੜ੍ਹ 'ਚ ਹੋਣ ਵਾਲੀ ਮਨਰੇਗਾ ਬਚਾਓ ਸੰਘਰਸ਼ ਰੈਲੀ ਦਾ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।