19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ੋ੍ਰਮਣੀ ਅਕਾਲੀ ਦਲ ਨੇ ਧਮਰਾਈ ਵਿਖੇ ਬਣੇ ਪੁਲ ਦਾ ਨਿਰਮਾਣ ਕਾਰਜ ਜਲਦ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਰੋਸ ਧਰਨਾ

ਅਜੀਤ ਡੈਸਕ 01-02-2026

ਦੀਨਾਨਗਰ, 31 ਜਨਵਰੀ (ਸੋਢੀ/ਸ਼ਰਮਾ)-ਦੀਨਾਨਗਰ ਤੋਂ ਮੀਰਥਲ ਰੋਡ 'ਤੇ ਪਿੰਡ ਧਮਰਾਈ ਵਿਖੇ ਅਪਰਬਾਰੀ ਦੁਆਬ ਨਹਿਰ 'ਤੇ ਉਸਾਰੇ ਗਏ ਪੁੱਲ ਦਾ ਨਿਰਮਾਣ ਕਾਰਜ ਸੰਬੰਧਿਤ ਵਿਭਾਗ ਵਲੋਂ ਜਲਦ ਪੂਰਾ ਨਾ ਕੀਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦੇ ਆਗੂਆਂ ਨੇ ਪੁੱਲ 'ਤੇ ਰੋਸ ਧਰਨਾ ਦਿੱਤਾ | ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੇ ਅਗਵਾਈ ਵਿਚ ਦਿੱਤੇ ਰੋਸ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਜੀਤ ਚਾਵਲਾ ਨੇ ਕਿਹਾ ਕਿ ਮੀਰਥਲ ਰੋਡ 'ਤੇ ਅਪਰਬਾਰੀ ਦੁਆਬ ਨਹਿਰ 'ਤੇ ਬਣੇ ਪੁੱਲ 'ਤੇ ਆਵਾਜਾਈ ਨੂੰ ਪੁੱਲ ਦੀ ਮੁਰੰਮਤ ਕੀਤੇ ਜਾਣ ਦੇ ਨਾਂਅ 'ਤੇ ਪਿਛਲੇ ਲੰਮੇ ਸਮੇਂ ਤੋਂ ਰੋਕਿਆ ਹੋਇਆ ਹੈ, ਜਿਸ ਕਾਰਨ ਜਿਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਥੇ ਹੀ ਕਿਸਾਨਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ 2012 ਤੋਂ 2017 ਸਮੇਂ ਦੌਰਾਨ ਦੀਨਾਨਗਰ ਤੋਂ ਮੀਰਥਲ ਰੋਡ ਨੂੰ ਉਸਾਰੇ ਜਾਣ ਦੀ ਮਨਜ਼ੂਰੀ ਮਿਲੀ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਨਾ ਹੀ ਕਾਂਗਰਸ ਸਰਕਾਰ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਮੇਂ ਦੌਰਾਨ ਇਸ ਸੜਕ ਦਾ ਨਿਰਮਾਣ ਕਾਰਜ ਪੂਰਾ ਕਰਵਾ ਸਕੀ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦਾ ਨਿਰਮਾਣ ਕਾਰਜ ਬਹੁਤ ਸੁਸਤ ਰਫ਼ਤਾਰ ਵਿਚ ਚੱਲ ਰਿਹਾ ਹੈ, ਜਿਸ ਨੂੰ ਯੁੱਧ ਪੱਧਰ 'ਤੇ ਸ਼ੁਰੂ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ | ਧਰਨੇ 'ਤੇ ਬੈਠੇ ਅਕਾਲੀ ਆਗੂਆਂ ਨਾਲ ਗੱਲਬਾਤ ਕਰਨ ਲਈ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ | ਜਿਸ ਦੇ ਬਾਅਦ ਅਕਾਲੀ ਆਗੂ ਸਥਾਨਿਕ ਪੁਲਿਸ ਸਟੇਸ਼ਨ ਵਿਖੇ ਪਹੁੰਚੇ ਜਿਥੇ ਉਨ੍ਹਾਂ ਡੀ. ਐਸ. ਪੀ. ਰਜਿੰਦਰ ਸਿੰਘ ਮਿਨਹਾਸ ਨੂੰ ਸੜਕ ਤੇ ਪੁੱਲ ਦਾ ਨਿਰਮਾਣ ਕਾਰਜ ਜਲਦ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਂਅ ਮੰਗ ਪੱਤਰ ਸੌਂਪਿਆ | ਅਕਾਲੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੜਕ ਤੇ ਪੁੱਲ ਦਾ ਨਿਰਮਾਣ ਕਾਰਜ ਛੇਤੀ ਮੁਕੰਮਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਸਰਪੰਚ ਦਲਬੀਰ ਸਿੰਘ ਬਿੱਲਾ, ਭੁਪਿੰਦਰ ਜਕੜੀਆ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ, ਰਾਜੇਸ਼ ਸਿੰਘ, ਪਰਮਜੀਤ ਸਿੰਘ, ਸਵਰਨ ਸਿੰਘ, ਰਾਮ ਕਿਸ਼ੋਰ, ਸਲਵਿੰਦਰ ਸਿੰਘ, ਜਗਜੀਤ ਸਿੰਘ, ਪ੍ਰਸ਼ੋਤਮ ਸਿੰਘ, ਅਜੀਤ ਸਿੰਘ, ਜਗੀਰ ਸਿੰਘ, ਪ੍ਰਗਟ ਸਿੰਘ, ਨਵਜੋਤ ਸਿੰਘ, ਰਣਧੀਰ ਸਿੰਘ, ਅਰਜੁਨ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਮਲਵਿੰਦਰ ਸਿੰਘ, ਮਲਕੀਤ ਸਿੰਘ, ਰੂਪ ਸਿੰਘ ਘੇਸਲ, ਦਰਸ਼ਨ ਸਿੰਘ, ਗਗਨ, ਹਰਭਜਨ ਸਿੰਘ, ਦੇਵ ਰਾਜ, ਬਲਜਿੰਦਰ ਸਿੰਘ, ਗੁਰਦੀਪ ਸਿੰਘ ਤੇ ਸੋਮਰਾਜ ਵੀ ਹਾਜਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਅੱਜ ਸ਼ੁਰੂ ਹੋਵੇਗੀ ਅਗਲੀ ਖ਼ਬਰ ਬਟਾਲਾ ਅਥਲੈਟਿਕ ਕਲੱਬ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਸਬ ਇੰਸਪੈਕਟਰ ਦਾ ਸੇਵਾਮੁਕਤੀ 'ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।