19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਬਟਾਲਾ ਅਥਲੈਟਿਕ ਕਲੱਬ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਸਬ ਇੰਸਪੈਕਟਰ ਦਾ ਸੇਵਾਮੁਕਤੀ 'ਤੇ ਸਨਮਾਨ

ਅਜੀਤ ਡੈਸਕ 01-02-2026

ਬਟਾਲਾ, 31 ਜਨਵਰੀ (ਸਤਿੰਦਰ ਸਿੰਘ)-ਬਟਾਲਾ ਅਥਲੈਟਿਕ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਠੇਕੇਦਾਰ, ਚੇਅਰਮੈਨ ਰਾਜਵਿੰਦਰ ਸਿੰਘ ਕਾਲਾ, ਸਰਪ੍ਰਸਤ ਰਵਿੰਦਰ ਸਿੰਘ ਕਾਹਲਾੋ, ਟੀ.ਪੀ. ਸਿੰਘ ਡੀ.ਐੱਸ.ਪੀ. ਹੈੱਡ ਕੁਆਟਰ ਬਟਾਲਾ, ਜਸਵੰਤ ਸਿੰਘ ਢਿੱਲੋਂ, ਐੱਸ.ਐੱਚ.ਓ. ਸੁਖਜਿੰਦਰ ਸਿੰਘ, ਐੱਸ.ਐੱਚ.ਓ. ਗੁਰਮਿੰਦਰ ਸਿੰਘ ਢਿਲੋਂ, ਪਰਮਜੀਤ ਸਿੰਘ ਕਾਦੀਆਂ ਜਨਰਲ ਸਕੱਤਰ, ਸਰਬਜੀਤ ਸਿੰਘ ਸ਼ੱਬਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਪਿ੍ੰਸੀਪਲ ਮੁਸ਼ਤਾਕ ਗਿੱਲ ਅਤੇ ਸੁਖਦੇਵ ਸਿੰਘ ਭੋਲਾ ਵਲੋਂ ਕਲੱਬ ਦੇ ਉਪ ਪ੍ਰਧਾਨ ਜਗਤਾਰ ਸਿੰਘ ਐੱਸ.ਆਈ. ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਬਟਾਲਾ ਕਲੱਬ ਵਿਖੇ ਸਨਮਾਨਿਤ ਕੀਤਾ ਗਿਆ | ਕਲੱਬ ਦੇ ਚੇਅਰਮੈਨ ਰਾਜਵਿੰਦਰ ਸਿੰਘ ਕਾਲਾ ਅਤੇ ਸਮੂਹ ਟੀਮ ਵਲੋਂ ਉਨ੍ਹਾਂ ਨੂੰ ਬਟਾਲਾ ਕਲੱਬ ਵਿਖੇ ਜੀ ਆਇਆਂ ਕਿਹਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਠੇਕੇਦਾਰ ਨੇ ਦੱਸਿਆ ਕਿ ਜਗਤਾਰ ਸਿੰਘ ਕਲੱਬ ਦੇ ਸਿਰਮੌਰ ਮੈਂਬਰਾਂ ਵਿਚੋਂ ਇਕ ਹਨ | ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਵੀ ਇਸ ਕਲੱਬ ਨੂੰ ਪੂਰਨ ਤੌਰ 'ਤੇ ਸਹਿਯੋਗ ਮਿਲ ਰਿਹਾ ਹੈ | ਚੇਅਰਮੈਨ ਰਾਜਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਜਗਤਾਰ ਸਿੰਘ ਪੰਜਾਬ ਪੁਲਿਸ ਵਿਚੋਂ ਬਤੌਰ ਸਬ ਇੰਸਪੈਕਟਰ ਸੇਵਾ ਮੁਕਤ ਹੋਏ ਹਨ, ਉਹ ਬਹੁਤ ਹੀ ਖੁਸ਼ਦਿਲ ਤੇ ਇਮਾਨਦਾਰ ਸ਼ਖ਼ਸੀਅਤ ਹਨ | ਸੇਵਾਮੁਕਤੀ ਤੋਂ ਬਾਅਦ ਵੀ ਉਹ ਕਲੱਬ ਨੂੰ ਆਪਣਾਂ ਪੂਰਨ ਤੌਰ 'ਤੇ ਸਹਿਯੋਗ ਦਿੰਦੇ ਰਹਿਣਗੇ | ਸ: ਜਗਤਾਰ ਸਿੰਘ ਵਲੋਂ ਸਮੂਹ ਬਟਾਲਾ ਅਥਲੈਟਿਕ ਕਲੱਬ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਪਹਿਲਾਂ ਦੀ ਤਰ੍ਹਾਂ ਹੀ ਕਲੱਬ ਨੂੰ ਪੂਰਨ ਸਹਿਯੋਗ ਦੇਣਗੇ | ਉਹ ਛੋਟੇ-ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਆਦਾ ਸਮਾਂ ਦੇਣਗੇ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਨਗੇ | ਕਲੱਬ ਦੇ ਸਰਪ੍ਰਸਤ ਰਵਿੰਦਰ ਸਿੰਘ ਕਾਹਲੋਂ ਨੇ ਜਗਤਾਰ ਸਿੰਘ ਵਲੋਂ ਮਹਿਕਮੇ ਵਿਚ ਦਿੱਤੀਆਂ ਚੰਗੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਵੀ ਕਾਮਨਾ ਕੀਤੀ ਤਾਂ ਜੋ ਵੱਧ ਤੋਂ ਵੱਧ ਸਮਾਜ ਦੀ ਸੇਵਾ ਕਰ ਸਕਣ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਧਮਰਾਈ ਵਿਖੇ ਬਣੇ ਪੁਲ ਦਾ ਨਿਰਮਾਣ ਕਾਰਜ ਜਲਦ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਰੋਸ ਧਰ... ਅਗਲੀ ਖ਼ਬਰ ਪੰਜਾਬ 'ਚ ਵਿਗੜਦੀ ਕਾਨੂੰਨ ਵਿਵਸਥਾ ਖਿਲਾਫ਼ ਕਾਂਗਰਸ ਕਰੇਗੀ ਰੋਸ ਪ੍ਰਦਰਸ਼ਨ : ਜੈਂਤੀਪੁਰ/ਤੱਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।