19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੁਖਜਿੰਦਰ ਸਿੰਘ ਲੰਗਾਹ ਨੇ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਲੋਕਾਂ ਦੀ ਰਾਇ ਸੰਬੰਧੀ ਫਾਰਮ ਭਰੇ

ਧਿਆਨਪੁਰ, 18 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਮਿਸ਼ਨ 2027, ‘ਸ਼੍ਰੋਮਣੀ ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮਨੋਰਥ ਪੱਤਰ ਤਿਆਰ ਕਰਨ ਸਬੰਧੀ ਲੋਕਾਂ ਦੀ ਰਾਏ ਜਾਣਨ ਲਈ ਧਿਆਨਪੁਰ ਵਿਚ ਲੋਕ ਮਿਲਣੀ ਤਹਿਤ ਫਾਰਮ ਭਰੇ। ਇਸ ਸਬੰਧੀ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਪਾਰਟੀ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਘਰ-ਘਰ ਮੁਹਿੰਮ ਦਾ ਆਗਾਜ਼ ਤਹਿਤ ਧਿਆਨਪੁਰ ਦੇ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰ ਕੇ ਅਕਾਲੀ ਦਲ ਬਾਦਲ ਦੇ ਹੱਕ ਵਿਚ ਲਾਮਬੰਦ ਕੀਤਾ ਗਿਆ।

ਸੁਖਜਿੰਦਰ ਸਿੰਘ ਸੋਨੂੰ ਲੰਗਾਹ ਤੇ ਜਥੇ. ਕੁਲਜੀਤ ਸਿੰਘ ਮਝੈਲ ਧਿਆਨਪੁਰ ਵਿਚ ਮੀਟਿੰਗ ਤੋਂ ਬਾਅਦ ਫਾਰਮ ਭਰਨ ਸਮੇਂ। ਤਸਵੀਰ : ਕੁਲਦੀਪ ਸਿੰਘ ਸੋਨੂੰ 19-10-2026
ਧਿਆਨਪੁਰ, 18 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਮਿਸ਼ਨ 2027, ‘ਸ਼੍ਰੋਮਣੀ ਅਕਾਲੀ ਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮਨੋਰਥ ਪੱਤਰ ਤਿਆਰ ਕਰਨ ਸਬੰਧੀ ਲੋਕਾਂ ਦੀ ਰਾਏ ਜਾਣਨ ਲਈ ਧਿਆਨਪੁਰ ਵਿਚ ਲੋਕ ਮਿਲਣੀ ਤਹਿਤ ਫਾਰਮ ਭਰੇ। ਇਸ ਸਬੰਧੀ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਪਾਰਟੀ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਘਰ-ਘਰ ਮੁਹਿੰਮ ਦਾ ਆਗਾਜ਼ ਤਹਿਤ ਧਿਆਨਪੁਰ ਦੇ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰ ਕੇ ਅਕਾਲੀ ਦਲ ਬਾਦਲ ਦੇ ਹੱਕ ਵਿਚ ਲਾਮਬੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪੂਰੇ ਪੰਜਾਬ ’ਚ ਇਸ ਮੁਹਿੰਮ ਦਾ ਆਗਾਜ਼ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਸਮੇਤ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਣਾਏ ਮਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਵੱਡਾ ਤੂਫਾਨ ਆ ਗਿਆ ਹੈ, ਜੋ ਬਾਕੀ ਪਾਰਟੀਆਂ ਦੇ ਜੋਸ਼ ਨੂੰ ਆਪਣੇ ਕਲਾਵੇ ਵਿਚ ਲੈ ਲਵੇਗਾ। ਇਸ ਸਮੇਂ ਤੇਜਬੀਰ ਸਿੰਘ ਪੀ.ਏ., ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ, ਜ਼ਿਲ੍ਹਾ ਯੂਥ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਜਾਜਨ, ਹਲਕਾ ਯੂਥ ਪ੍ਰਧਾਨ ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਚੇਅਰਮੈਨ ਸੁੱਚਾ ਸਿੰਘ ਮੰਮਣ, ਬਲਾਕ ਪ੍ਰਧਾਨ ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਬਲਾਕ ਪ੍ਰਧਾਨ ਸਤਨਾਮ ਸਿੰਘ ਪਟਵਾਰੀ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢਿਲਵਾਂ, ਕਬੱਡੀ ਕੋਚ ਜੱਗਾ ਸ਼ਿਕਾਰ ਮਾਛੀਆਂ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਬਲਕਾਰ ਸਿੰਘ ਚੈਨੇਵਾਲ, ਡਾ. ਬਲਰਾਜ ਸਿੰਘ ਕੋਟਲੀ, ਸਰਪੰਚ ਕਸ਼ਮੀਰ ਸਿੰਘ ਗੋਰਾਇਆ ਰਣਸੀਕਾ ਤਲਾਂ, ਬਲਾਕ ਪ੍ਰਧਾਨ ਰਜਿੰਦਰ ਸਿੰਘ ਵੈਰੋਕੇ, ਸਾਬਕਾ ਸਰਪੰਚ ਤੇਗਬੀਰ ਸਿੰਘ ਡੇਰਾ ਪਠਾਣਾ, ਡਾ . ਕਮਲਜੀਤ ਸਿੰਘ ਉਦੋਵਾਲੀ, ਸੈਕਟਰੀ ਨਵਜੀਤ ਸਿੰਘ ਉਦੋਵਾਲੀ, ਜਥੇ. ਅਮਰਜੀਤ ਸਿੰਘ ਦੇਹੜ, ਗੁਰਤੇਜ ਸਿੰਘ ਮਹਿਮੇਚੱਕ, ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ, ਨੌਜਵਾਨ ਆਗੂ ਅਮਨਦੀਪ ਸਿੰਘ, ਜਸਪਾਲ ਸਿੰਘ ਰਾਏਚੱਕ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਸਚਲੀਨ ਸਿੰਘ ਸੰਧੂ ਰਾਏਚੱਕ, ਪ੍ਰਦੀਪ, ਕਰਮਜੀਤ ਸਿੰਘ, ਮੈਂਬਰ ਦੀਦਾਰ ਸਿੰਘ ਰਾਏਚੱਕ, ਜਸਵੰਤ ਸਿੰਘ ਕਮਾਂਡਰ ਰਾਏਚੱਕ, ਕਸ਼ਮੀਰੀ ਲਾਲ ਬਸਤੀ ਬਾਜ਼ੀਗਰ ਅਤੇ ਸਾਹਿਬ ਸਿੰਘ ਰਾਏਚੱਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੈਨਕੂਵਰ ਦੀ ਸਿਆਸਤ ’ ਚ ਵੱਡਾ ਉਲਟਫੇਰ ਕੇਨ ਸਿਮ ਨੂੰ ਹਰਾ ਕੇ ਪੀਟ ਫਰਾਈ ਬਣੇ ਨਵੇਂ ਮੇਅਰ ਅਗਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂ ਵਲੋਂ ਸੁਖਦੇਵ ਸਿੰਘ ਵਲੋਂ ਰਾਮ ਲੀਲਾ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।