26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਤਾਰਾਗੜ੍ਹ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ

ਅਜੀਤ ਡੈਸਕ 25-01-2026
ਤਾਰਾਗੜ੍ਹ, 24 ਜਨਵਰੀ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਵਲੋਂ ਰਾਤ ਨੰੂ ਤਾਰਾਗੜ੍ਹ ਦੇ ਜਾਮਨੂ ਚੌਕ 'ਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਤਾਰਾਗੜ੍ਹ ਦੇ ਥਾਣਾ ਮੁਖੀ ਨੇ ਦੱਸਿਆ ਕਿ ਐਸ.ਐਸ.ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਹੇਠ 26 ਜਨਵਰੀ ਨੰੂ ਮੱਦੇਨਜ਼ਰ ਰੱਖਦੇ ਹੋਏ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਵਾਹਨ ਚਾਲਕਾਂ ਨੰੂ ਕਿਹਾ ਕਿ ਉਹ ਆਪਣੇ ਵਾਹਨਾਂ ਦੇ ਕਾਗ਼ਜ਼ਾਤ, ਡਰਾਈਵਿੰਗ ਲਾਇਸੈਂਸ ਨਾਲ ਲੈ ਕੇ ਚੱਲਣ ਤਾਂ ਜੋ ਉਨ੍ਹਾਂ ਨੰੂ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਏ.ਐਸ.ਆਈ ਸਤਪਾਲ, ਰਾਮਪਾਲ, ਰਾਜਾ, ਸੰਦੀਪ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਹੱਦੀ ਖੇਤਰ 'ਚ ਸਕੂਲ ਨੰੂ ਧਮਕੀ ਮਿਲਣ ਤੋਂ ਬਾਅਦ ਵਧਾਈ ਸੁਰੱਖਿਆ ਅਗਲੀ ਖ਼ਬਰ ਦੋ ਦਿਨ ਪਏ ਮੀਂਹ ਨਾਲ ਸਰਹੱਦੀ ਪਿੰਡ ਦੀ 500 ਏਕੜ ਕਣਕ ਦੀ ਫ਼ਸਲ ਹੋਈ ਬਰਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।