11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 24-01-2026
ਗੁਰਦਾਸਪੁਰ, 23 ਜਨਵਰੀ (ਚੱਕਰਾਜਾ)-ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਪ੍ਰੋਗਰਾਮ ਦੀ ਅਗਵਾਈ ਅਮਨਦੀਪ ਸਿੰਘ, ਗਗਨਦੀਪ ਸਿੰਘ ਤੇ ਪਿ੍ੰਸੀਪਲ ਕਪਿਲਾ ਸਰਨਾ ਨੇ ਕੀਤੀ | ਇਸ ਮੌਕੇ ਸਭਾ ਦੀ ਪੇਸ਼ਕਾਰੀ ਯੂ.ਕੇ.ਜੀ ਦੇ ਛੋਟੇ ਬੱਚਿਆਂ ਵਲੋਂ ਕੀਤੀ ਗਈ ਤੇ ਬੱਚਿਆਂ ਵਲੋਂ ਪ੍ਰਾਰਥਨਾ ਤੋਂ ਬਾਅਦ ਲੋਕ ਗੀਤ ਤੇ ਨਿ੍ਤ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਬੱਚਿਆਂ ਵਲੋਂ ਭਾਸ਼ਣ ਰਾਹੀਂ ਬਸੰਤ ਪੰਚਮੀ ਨੰੂ ਮਨਾਉਣ ਦੇ ਮਹੱਤਵ ਬਾਰੇ ਦੱਸਿਆ | ਪਿ੍ੰਸੀਪਲ ਕਪਿਲਾ ਸਰਨਾ ਨੇ ਇਸ ਦਿਨ 'ਤੇ ਦੇਵੀ ਸਰਸਵਤੀ ਦੀ ਪੂਜਾ ਦੇ ਮਹੱਤਵ ਬਾਰੇ ਦੱਸਿਆ ਤੇ ਸਾਰਿਆਂ ਨੰੂ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਤੇ ਅੱਡਾ ਖਜਾਲਾ ਦੇ ਮੁੱਖ ਬਾਜ਼ਾਰ 'ਚ ਅਣਪਛਾਤਿਆਂ ਨੇ ਚਲਾਈਆ... ਅਗਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਵਿਖੇ ਐੱਨ.ਐੱਸ.ਐੱਸ. ਕੈਂਪ ਦੇ ਦੂਜੇ ਦਿਨ ਵਾਤਾਵਰਨ ਸੰਬੰਧੀ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।