13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕੰਵਲਪ੍ਰੀਤ ਸਿੰਘ ਕਾਕੀ ਦਾ ਹਲਕਾ ਇੰਚਾਰਜ ਬਣ ਕੇ ਪਹਿਲੀ ਵਾਰ ਕਾਦੀਆਂ ਪਹੁੰਚਣ ’ਤੇ ਭਰਵਾਂ ਸਵਾਗਤ

ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਬਣ ਕੇ ਪਹਿਲੀ ਵਾਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਗ੍ਰਹਿ ਕਾਦੀਆਂ ਵਿਖੇ ਪਹੁੰਚਣ ’ਤੇ ਜਥੇਦਾਰ ਗੋਰਾ ਤੇ ਸ਼ਹਿਰ ਦੇ ਵੋਟਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਭਰਵਾਂ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਇਸ ਮੌਕੇ ਜਥੇਦਾਰ ਗੋਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਕੰਵਲਪ੍ਰੀਤ ਸਿੰਘ ਕਾਕੀ ਨੂੰ ਹਲਕਾ ਇੰਚਾਰਜ ਬਣਾਉਣ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ ਦਿੱਤਾ ਕਿ 2027 ਦੀਆਂ ਚੋਣਾਂ ’ਚ ਕਾਦੀਆਂ ਤੋਂ ਸ: ਕਾਕੀ ਦੀ ਜਿੱਤ ਯਕੀਨੀ ਹੋਵੇਗੀ।

ਹਲਕਾ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਨੂੰ ਸਨਮਾਨਿਤ ਕਰਦੇ ਜਥੇ. ਗੁਰਿੰਦਰਪਾਲ ਸਿੰਘ ਗੋਰਾ ਤੇ ਹੋਰ। ਅਜੀਤ ਤਸਵੀਰ 13-10-2026
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਕਾਕੀ ਹਲਕਾ ਇੰਚਾਰਜ ਬਣ ਕੇ ਪਹਿਲੀ ਵਾਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਗ੍ਰਹਿ ਕਾਦੀਆਂ ਵਿਖੇ ਪਹੁੰਚਣ ’ਤੇ ਜਥੇਦਾਰ ਗੋਰਾ ਤੇ ਸ਼ਹਿਰ ਦੇ ਵੋਟਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਭਰਵਾਂ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਇਸ ਮੌਕੇ ਜਥੇਦਾਰ ਗੋਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਕੰਵਲਪ੍ਰੀਤ ਸਿੰਘ ਕਾਕੀ ਨੂੰ ਹਲਕਾ ਇੰਚਾਰਜ ਬਣਾਉਣ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ ਦਿੱਤਾ ਕਿ 2027 ਦੀਆਂ ਚੋਣਾਂ ’ਚ ਕਾਦੀਆਂ ਤੋਂ ਸ: ਕਾਕੀ ਦੀ ਜਿੱਤ ਯਕੀਨੀ ਹੋਵੇਗੀ। ਜਥੇਦਾਰ ਗੋਰਾ ਨੇ ਸ: ਕਾਕੀ ਨੂੰ ਸਿਰੋਪਾਓ, ਲੋਈ, ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਤੁਸੀਂ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਪੰਜਾਬ ਨੂੰ ਨਸ਼ਾ ਮੁਕਤ ਸੂਬਾ ਕੀਤਾ ਜਾਵੇਗਾ ਤੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪਰਮਵੀਰ ਸਿੰਘ ਲਾਡੀ, ਜਥੇਦਾਰ ਬਖਸ਼ੀਸ਼ ਸਿੰਘ ਧਰਮੀ ਫੌਜੀ, ਗੁਰਤਿੰਦਰਪਾਲ ਸਿੰਘ ਮਾਂਟੂ ਭਾਟੀਆ, ਜਗਦੀਸ਼ ਸਿੰਘ ਬੁੱਟਰ, ਸੁਖਪ੍ਰੀਤ ਸਿੰਘ ਸੈਬੀ ਕੌਸਲਰ, ਬੀਬੀ ਹਰਪਾਲ ਕੌਰ ਭਾਟੀਆ ਕੌਸਲਰ, ਹਰਭਜਨ ਸਿੰਘ ਭਾਟੀਆ, ਦਲਬੀਰ ਸਿੰਘ, ਰਤਨ ਲਾਲ ਕਾਦੀਆਂ, ਤਰਸੇਮ ਲਾਲ, ਓਮ ਪ੍ਰਕਾਸ਼ ਕਾਦੀਆਂ, ਬਲਬੀਰ ਸਿੰਘ, ਜਸਵੰਤ ਸਿੰਘ ਭਾਟੀਆ, ਕੈਪਟਨ ਮਨਜੀਤ ਸਿੰਘ, ਸਵਰਨ ਸਿੰਘ, ਅਜੀਤਪਾਲ ਸਿੰਘ ਮੋਨੂੰ ਪ੍ਰਧਾਨ, ਰਾਜਪਾਲ ਸਿੰਘ ਟੀਨੂੰ, ਜਸਪਾਲ ਸਿੰਘ ਨੰਨਾ, ਮਨਿੰਦਰ ਸਿੰਘ ਰਾਜੂ, ਅਰਸ਼ਪ੍ਰੀਤ ਸਿੰਘ ਸਾਹਿਬ, ਸਿਮਰਤਪਾਲ ਸਿੰਘ ਭਾਟੀਆ, ਮਨਜੋਤ ਸਿੰਘ ਭਾਟੀਆ, ਮਨਿੰਦਰਜੀਤ ਸਿੰਘ ਲਾਡੀ, ਪੂਰਨ ਸਿੰਘ ਕਾਦੀਆਂ, ਚੇਤਨ ਸਿੰਘ ਜੰਡੂ, ਲਵਪ੍ਰੀਤ ਸਿੰਘ ਬਸਰਾਵਾਂ, ਗੁਰਮੁੱਖ ਸਿੰਘ ਕਾਦੀਆਂ, ਅਵਤਾਰ ਸਿੰਘ ਬਸਰਾਵਾਂ, ਸ਼ਿੰਗਾਰ ਸਿੰਘ ਸੰਧੂ, ਬਾਬਾ ਗੁਰਦਿਆਲ ਸਿੰਘ ਕਾਦੀਆਂ, ਦਿਲਪ੍ਰੀਤ ਸਿੰਘ ਆਸ਼ੂ, ਵਿਸ਼ਾਲਦੀਪ ਸਿੰਘ ਭਾਟੀਆ, ਦਲਜੀਤ ਸਿੰਘ ਲਾਡੀ, ਧੰਨਰਾਜ ਸਿੰਘ ਖਾਲਸਾ, ਕਰਨਪ੍ਰੀਤ ਸਿੰਘ ਬਨੀ, ਜਗਪਾਲ ਸਿੰਘ ਰੌਣਕ, ਸੱਚਪ੍ਰੀਤ ਸਿੰਘ ਸੰਨੀ, ਨਵਪ੍ਰੀਤ ਸਿੰਘ ਪ੍ਰਿੰਸ, ਮਨਜੀਤ ਸਿੰਘ, ਸਾਹਿਲ ਸਿੰਘ ਰਾਜਨ, ਤਰਸੇਮ ਲਾਲ ਬਿੱਟੂ, ਦਲਜੀਤ ਸਿੰਘ ਬਿੱਟੂ, ਸਤਿੰਦਰ ਸਿੰਘ ਗਿੱਲ ਮੰਝ, ਅਵਤਾਰ ਸਿੰਘ ਕਾਲਾ ਬਾਲਾ, ਗੁਰਮੁੱਖ ਸਿੰਘ ਬਸਰਾਵਾਂ, ਜਗਦੀਪ ਸਿੰਘ ਜੱਗਾ, ਗੁਰਸੇਵਕ ਸਿੰਘ ਕੋਟ, ਮਨਜੀਤ ਸਿੰਘ ਮੋਤੀ, ਸਤਪਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਗੁਰਦਾਸਪੁਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰਕੇ ਕੀਤੀ... ਅਗਲੀ ਖ਼ਬਰ ਹੈਰੋਇਨ ਸਮੇਤ 2 ਗ੍ਰਿਫ਼ਤਾਰ- ਇਕ ਭਗੌੜੇ ਵੀ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।