13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਰਵਿੰਦਰ ਝੋਟਾ ਹੱਤਿਆ ਮਾਮਲੇ 'ਚ ਮੁੱਖ ਮੁਲਜ਼ਮ ਦਾ ਸਾਥੀ ਗ੍ਰਿਫ਼ਤਾਰ

ਮਾਨਸਾ, 13 ਅਕਤੂਬਰ - ਸੋਸ਼ਲ ਵਰਕਰ ਪਰਵਿੰਦਰ ਝੋਟਾ ਹੱਤਿਆ ਮਾਮਲੇ 'ਚ ਪੁਲਿਸ ਨੇ ਮੁੱਖ ਮੁਲਜ਼ਮ ਅਸ਼ਵਨੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ...

ਅਜੀਤ ਡੈਸਕ 13-10-2026

ਮਾਨਸਾ, 13 ਅਕਤੂਬਰ - ਸੋਸ਼ਲ ਵਰਕਰ ਪਰਵਿੰਦਰ ਝੋਟਾ ਹੱਤਿਆ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਹੱਤਿਆਕਾਂਡ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਅਸ਼ਵਨੀ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ  ਡੀ.ਆਈ.ਜੀ. ਹਰਜੀਤ ਸਿੰਘ ਨੇ  ਕਿਹਾ, "ਪੁਲਿਸ ਨੂੰ ਅੱਜ ਇਸ ਬਾਰੇ ਜਾਣਕਾਰੀ ਮਿਲੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਦੁਕਾਨ ਦੇ ਮਾਲਕ ਅਸ਼ਵਨੀ ਵਲੋਂ ਅੰਜਾਮ ਦਿੱਤੀ ਗਈ ਸੀ। ਅਸ਼ਵਨੀ ਕੋਲ ਇਕ ਲਾਇਸੰਸੀ ਪਿਸਤੌਲ ਸੀ, ਜਿਸ ਦੀ ਵਰਤੋਂ ਕਰਕੇ ਉਸ ਨੇ ਪਰਵਿੰਦਰ ਝੋਟਾ 'ਤੇ ਗੋਲੀ ਚਲਾਈ; ਪਰਵਿੰਦਰ ਮਾਨਸਾ ਦਾ ਇਕ ਨਸ਼ਾ-ਵਿਰੋਧੀ ਕਾਰਕੁੰਨ ਸੀ, ਜੋ ਨਸ਼ਿਆਂ ਦੀ ਸਮੱਸਿਆ ਵਿਰੁੱਧ ਅਹਿਮ ਕੰਮ ਕਰ ਰਿਹਾ ਸੀ। ਮੁੱਢਲੇ ਤੱਥਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਹਮਲਾ ਨਿੱਜੀ ਰੰਜਿਸ਼ ਕਾਰਨ ਕੀਤਾ ਗਿਆ ਸੀ। ਅਸੀਂ ਮੁਲਜ਼ਮ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ; ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।।"

 

ਪਿਛਲੀ ਖ਼ਬਰ ਸ੍ਰੀ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਵਰਿੰਦਰ ਸ਼ਰਮਾ ਟੀਟਾ ਦੇ 26 ਸਾਲਾ ਇਕਲੌਤੇ ਪੁੱਤਰ ਦਾ ਅਚਾਨਕ ਦਿਹਾਂਤ, ਡੇਰਾਬੱਸੀ ’... ਅਗਲੀ ਖ਼ਬਰ ਆਈ.ਐੱਸ.ਆਈ. ਸਮਰਥਿਤ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਸਣੇ ਤਿੰਨ ਮੁਲਜ਼ਮ ਗ੍ਰਿਫਤਾਰ