ਅੰਮ੍ਰਿਤਸਰ, 13 ਅਕਤੂਬਰ (ਹਰਮਿੰਦਰ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਸਮੂਹ ਵਿਖੇ ਬੈਠ ਕੇ ਉਥੇ ਮਰਿਆਦਾ ਦੀ ਉਲੰਘਣਾ ਕਰਕੇ ਰੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਹੋਇਆ ਹੈ। ਉਨ੍ਹਾਂ ਗੁਰਦੁਆਰਾ ਸਮੂਹ ਚ ਪੁਲਿਸ ਦਾਖ਼ਲੇ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਿਸ ਰਸਤੇ ਤੋਂ ਪੁਲਿਸ ਲੰਘੀ ਹੈ, ਉਹ ਰਸਤਾ ਆਮ ਹੈ। ਪੁਲਿਸ ਕਰੀਬ 11 ਵਜੇ ਨਿਕਲੀ ਹੈ ਅਤੇ ਨੌਜਵਾਨਾਂ ਵਲੋਂ ਡੇਢ ਵਜੇ ਰੈਲੀ ਕੀਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਨਕਾਰੇ ਗੁਰਦੁਆਰਾ ਬੰਗਲਾ ਸਾਹਿਬ ਸਮੂਹ ਚ ਪੁਲਿਸ ਦਾਖ਼ਲੇ ਦੇ ਦੋਸ਼
ਅੰਮ੍ਰਿਤਸਰ, 13 ਅਕਤੂਬਰ (ਹਰਮਿੰਦਰ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਬੰਗਲਾ ਸਾਹਿਬ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ...
ਅਜੀਤ ਡੈਸਕ
13-10-2026