11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਤੇ ਅੱਡਾ ਖਜਾਲਾ ਦੇ ਮੁੱਖ ਬਾਜ਼ਾਰ 'ਚ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ <br/>

ਅਜੀਤ ਡੈਸਕ 24-01-2026
ਤਰਸਿੱਕਾ, 23 ਜਨਵਰੀ (ਅਤਰ ਸਿੰਘ ਤਰਸਿੱਕਾ)-ਕਸਬਾ ਪੁਲ ਨਹਿਰ ਤਰਸਿੱਕਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. 'ਤੇ ਏਥੋਂ ਦੋ ਕਿਲੋਮੀਟਰ ਦੂਰ ਅੱਡਾ ਖਜਾਲਾ ਵਿਖੇ ਅਣਪਛਾਤਿਆਂ ਵਲੋਂ ਚਲਾਈਆਂ ਤਾਬੜਤੋੜ ਗੋਲੀਆਂ ਨੇ ਸਮੁੱਚੇ ਇਲਾਕੇ 'ਚ ਸਹਿਮ ਪਸਰ ਗਿਆ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ (50) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਤਰਸਿੱਕਾ ਨੂੰ ਉਸ ਵੇਲੇ ਅਣਪਛਾਤਿਆਂ ਨੇ ਗੋਲੀ ਚਲਾਈ ਜਿਸ ਵੇਲੇ ਉਹ ਏ. ਟੀ. ਐੱਮ. 'ਚੋਂ ਪੈਸੇ ਕੱਢਵਾ ਰਿਹਾ ਸੀ ਤੇ ਉਸ ਦੇ ਸੱਜੇ ਮੋਢੇ 'ਚ ਗੋਲੀ ਵੱਜ ਗਈ ਜਦਕਿ ਰਾਜਵਿੰਦਰ ਸਿੰਘ (28) ਪੁੱਤਰ ਕੇਵਲ ਸਿੰਘ ਵਾਸੀ ਅੱਡਾ ਖਜਾਲਾ ਦੇ ਮੁੱਖ ਬਾਜ਼ਾਰ 'ਚ ਗੋਲੀ ਚਲਾਈ ਜੋ ਉਸ ਦੇ ਸਿਰ 'ਚ ਲੱਗੀ | ਦੋਹਾਂ ਜ਼ਖ਼ਮੀਆਂ ਨੂੰ ਸਮੂਹਿਕ ਸਿਹਤ ਕੇਂਦਰ ਤਰਸਿੱਕਾ 'ਚ ਲਿਆਂਦਾ ਗਿਆ ਜਿੱਥੇ ਐੱਸ. ਐੱਮ. ਓ. ਡਾ. ਮੋਨਾ ਚਤਰਥ ਦੀ ਅਗਵਾਈ ਹੇਠ ਦੋਹਾਂ ਜ਼ਖ਼ਮੀਆਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਉਪਰੰਤ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ | ਸਬ ਇੰਸਪੈਕਟਰ ਬਲਵਿੰਦਰ ਸਿੰਘ ਬਾਜਵਾ ਐੱਸ. ਐੱਚ. ਓ. ਥਾਣਾ ਤਰਸਿੱਕਾ ਤੁਰੰਤ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਬਰੀਕੀ ਨਾਲ ਇਸ ਘਟਨਾ ਦੀ ਜਾਂਚ ਕਰ ਰਹੇ ਹਨ |

ਪਿਛਲੀ ਖ਼ਬਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ, 34 ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ 'ਚ <br/> ਅਗਲੀ ਖ਼ਬਰ ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।