25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕਲਾਨੌਰ ਦੀਆਂ ਗਠਿਤ ਪੰਚਾਇਤਾਂ ਦੇ ਨਵ-ਨਿਯੁਕਤ ਨੁਮਾਇੰਦਿਆਂ ਦਾ ਵਿਧਾਇਕ ਰੰਧਾਵਾ ਵਲੋਂ ਸਵਾਗਤ <br/>

ਅਜੀਤ ਡੈਸਕ 21-01-2026
ਕਲਾਨੌਰ, 20 ਜਨਵਰੀ (ਪੁਰੇਵਾਲ)-ਬੀਤੇ ਦਿਨ ਸਮਾਪਤ ਹੋਈਆਂ ਗ੍ਰਾਮ ਪੰਚਾਇਤਾਂ ਕਲਾਨੌਰ ਮੌਜੋਵਾਲ, ਕਲਾਨੌਰ ਜੈਲਦਾਰਾਂ, ਕਲਾਨੌਰ ਪੁਰਾਣੀ, ਕਲਾਨੌਰ ਢੱਕੀ, ਕਲਾਨੌਰ ਚੱਕਰੀ, ਕਲਾਨੌਰ ਪੀ.ਏ.ਪੀ. ਦੀਆਂ ਚੋਣਾਂ ਤੋਂ ਬਾਅਦ ਨਵ-ਨਿਯੁਕਤ ਹੋਏ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਦਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਨਮਾਨ ਕੀਤਾ ਗਿਆ | ਸਥਾਨਕ ਸ਼ਿਵ ਮੰਦਿਰ ਪਾਰਕ 'ਚ ਆਯੋਜਿਤ ਸਨਮਾਨ ਸਮਾਗਮ ਦੌਰਾਨ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਲੋਕ ਰਾਏ ਤਹਿਤ ਉਨ੍ਹਾਂ ਵਲੋਂ ਬਿਨ੍ਹਾਂ ਕਿਸੇ ਭੇਦਭਾਵ ਤੇ ਦਬਾਅ ਦੇ ਨਿਰਪੱਖ ਤੌਰ 'ਤੇ ਕਲਾਨੌਰ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਹਨ, ਜਿਸ ਕਾਰਨ ਲੋਕਾਂ ਦਾ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦਾ ਰੋਸ ਖਤਮ ਹੋ ਗਿਆ ਹੈ ਤੇ ਹੁਣ ਕਲਾਨੌਰ ਦੇ ਵਿਕਾਸ ਦੀਆਂ ਚਾਬੀਆਂ 6 ਚੁਣੇ ਗਏ ਸਰਪੰਚਾਂ ਤੇ ਪੰਚਾਇਤਾਂ ਦੇ ਹੱਥ 'ਚ ਹਨ ਤੇ ਹੁਣ ਲੋਕਾਂ ਦੇ ਉਹ ਹੀ ਜਵਾਬਦੇਹ ਹੋਣਗੇ | ਇਸ ਦੌਰਾਨ ਬਿਨ੍ਹਾਂ ਮੁਕਾਬਲਾ ਤੇ ਮੁਕਾਬਲੇ 'ਚ ਚੋਣ ਜਿੱਤਣ ਵਾਲੇ ਸਰਪੰਚਾਂ ਪੰਚਾਂ ਪਲਵਿੰਦਰ ਸਿੰਘ ਮੱਲ੍ਹੀ ਸਰਪੰਚ ਪੀ.ਏ.ਪੀ., ਨਵਨੀਤ ਕੌਰ ਬੁਲਾਰੀਆ ਸਰਪੰਚ ਚੱਕਰੀ ਪੰਚਾਇਤ, ਹਰਦੀਪ ਸਿੰਘ ਮਠਾਰੂ ਸਰਪੰਚ ਮੌਜੋਵਾਲ ਪੰਚਾਇਤ, ਜਤਿੰਦਰ ਕੁਮਾਰ ਗੋਰਾ ਸਰਪੰਚ ਜੈਲਦਾਰਾਂ ਪੰਚਾਇਤ ਅਤੇ ਪੁਰਾਣੀ ਪੰਚਾਇਤ ਤੋਂ ਸਰਪੰਚ ਹਰਜੀਤ ਸਿੰਘ ਗੱਜਣ ਗੁਰਾਇਆ ਸਮੇਤ ਪੰਚਾਂ ਨੂੰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਪਾਰਟੀ ਦੇ ਚਿਨ੍ਹਾਂ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਚੇਅ. ਬਲਵਿੰਦਰ ਸਿੰਘ ਹਰੂਵਾਲ, ਸੰਗਠਨ ਦੇ ਹਲਕਾ ਇੰਚਾਰਜ ਸ੍ਰੀ ਓਮ ਪ੍ਰਕਾਸ਼ ਸਲਹੋਤਰਾ, ਚੈਂਚਲ ਕੁਮਾਰ ਅਗਰਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਸਕੂਲਾਂ ਦੇ ਇੰਚਾਰਜ ਕਾਕਾ ਮਹਾਂਦੇਵ, ਹਰਮਿੰਦਰ ਸਿੰਘ ਪੰਛੀ ਕਾਹਲੋਂ, ਬਲਵਿੰਦਰ ਭਾਰਲ, ਪਰਮਿੰਦਰਜੀਤ ਸਿੰਘ ਮੰਨਾ ਗੁਰਾਇਆ, ਸੁਰਿੰਦਰ ਸੱਚਰ, ਨੰਬਰਦਾਰ ਅਸ਼ਵਨੀ ਮਾਹਲਾ, ਬਲਜੀਤ ਸਿੰਘ ਵਡਾਲਾ ਬਾਂਗਰ, ਗੁਰਿੰਦਰ ਸਿੰਘ ਨਬੀਨਗਰ, ਮਨਦੀਪ ਸਿੰਘ ਬੁਲਾਰੀਆ, ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਮਲਕੀਤ ਸਿੰਘ ਧੀਦੋਵਾਲ, ਠੇਕੇਦਾਰ ਹਰਭਜਨ ਸਿੰਘ ਸੰਧੂ, ਮਨਜੀਤ ਸਿੰਘ ਜਾਜਨਵਾਲੀਆ ਆਦਿ ਹਾਜ਼ਰ ਰਹੇ |

ਪਿਛਲੀ ਖ਼ਬਰ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ 'ਚ ਬਾਂਸਲ ਕਲਾਸਿਜ਼ ਵਲੋਂ ਲਏ ਵਿਸ਼ਾ ਰੁਚੀ ਪਰਖ ਟੈਸਟ ਦੇ ਨਤੀਜੇ ਐਲਾਨੇ <br/> ਅਗਲੀ ਖ਼ਬਰ ਕਰੋੜਾਂ ਰੁਪਏ ਗਊ ਸੈੱਸ ਦੇ ਰੂਪ ਵਿਚ ਵਸੂਲਣ ਦੇ ਬਾਵਜੂਦ ਮÏਕੇ ਦੀਆਂ ਸਰਕਾਰਾਂ ਗਊਆਂ ਤੇ ਹੋਰ ਅਵਾਰਾ ਪਸ਼ੂਆਂ ਨੂੰ ਸੰਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।