25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕਰੋੜਾਂ ਰੁਪਏ ਗਊ ਸੈੱਸ ਦੇ ਰੂਪ ਵਿਚ ਵਸੂਲਣ ਦੇ ਬਾਵਜੂਦ ਮÏਕੇ ਦੀਆਂ ਸਰਕਾਰਾਂ ਗਊਆਂ ਤੇ ਹੋਰ ਅਵਾਰਾ ਪਸ਼ੂਆਂ ਨੂੰ ਸੰਭਾਲਣ ਵਿਚ ਨਾਕਾਮ-ਸਲੂਜਾ

ਅਜੀਤ ਡੈਸਕ 21-01-2026
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਰਕਾਰਾਂ ਵਲੋਂ ਆਮ ਲੋਕਾਂ ਤੋਂ ਕਰੋੜਾਂ ਰੁਪਏ ਗਊ ਸੈਸ ਦੇ ਰੂਪ ਵਿਚ ਲੈਣ ਦੀ ਬਾਵਜੂਦ ਆਮ ਨਾਗਰਿਕ ਨੂੰ ਆਵਾਰਾ ਗਊਆਂ ਤੇ ਹੋਰ ਪਸ਼ੂਆਂ ਤੋਂ ਬਚਾਉਣ ਵਿਚ ਨਾਕਾਮ ਸਾਬਤ ਹੋਈਆਂ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵਕ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਕੀਤਾ | ਸ. ਸਲੂਜਾ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ ਖ਼ਾਸ ਕਰਕੇ ਸੰਗਰੂਰ ਤੋਂ ਫ਼ਿਰੋਜ਼ਪੁਰ ਰੋਡ ਨੂੰ ਮਿਲਾਉਣ ਵਾਲਾ ਪੁੱਲ ਚਾਲੂ ਹੋਣ ਕਰਕੇ ਇਹ ਹਾਈਵੇ ਬਾਈਪਾਸ ਰੋਡ 'ਤੇ ਆਵਾਜਾਈ ਵਧ ਰਹੀ ਰਹੀ ਹੈ ਤੇ ਇਸ ਸੜਕ 'ਤੇ ਆਵਾਰਾ ਪਸ਼ੂਆਂ ਦੀ ਭਰਮਾਰ ਹੈ, ਜਿਸ ਨਾਲ ਹਨੇਰੇ 'ਚ ਖ਼ਾਸ ਕਰਕੇ ਧੁੰਦ ਦੇ ਮÏਸਮ ਵਿਚ ਭਿਆਨਕ ਹਾਦਸੇ ਵਾਪਰ ਸਕਦੇ ਹਨ | ਸ. ਸਲੂਜਾ ਨੇ ਜਿੱਥੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਗਊ, ਮੱਝ ਜਾਂ ਬਲਦ ਉਨ੍ਹਾਂ ਦੇ ਕੰਮ ਦੇ ਨਹੀਂ ਰਹਿੰਦੇ ਤਾਂ ਉਨ੍ਹਾਂ ਨੂੰ ਰਾਤ ਦੇ ਹਨੇਰੇ ਵਿਚ ਸ਼ਹਿਰਾਂ ਦੀਆਂ ਸੜਕਾਂ ਤੇ ਹਾਈਵੇ 'ਤੇ ਛੱਡਣ ਦੀ ਬਜਾਏ ਇਨਸਾਨੀਅਤ ਦੇ ਨਾਤੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ, ਜਿਨ੍ਹਾਂ ਤੋਂ ਸਾਰੀ ਜ਼ਿੰਦਗੀ ਫ਼ਾਇਦਾ ਲਿਆ ਤੇ ਸਰਕਾਰਾਂ ਵੀ ਜਦੋਂ ਆਮ ਜਨਤਾ ਤੋਂ ਕਰੋੜਾਂ ਰੁਪਏ ਗਊ ਸੈਸ ਇਕੱਠਾ ਕਰਦੀਆਂ ਹਨ ਤਾਂ ਇਹਨਾਂ ਆਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਉਪਰਾਲਾ ਕਰਨ |

ਪਿਛਲੀ ਖ਼ਬਰ ਕਲਾਨੌਰ ਦੀਆਂ ਗਠਿਤ ਪੰਚਾਇਤਾਂ ਦੇ ਨਵ-ਨਿਯੁਕਤ ਨੁਮਾਇੰਦਿਆਂ ਦਾ ਵਿਧਾਇਕ ਰੰਧਾਵਾ ਵਲੋਂ ਸਵਾਗਤ <br/> ਅਗਲੀ ਖ਼ਬਰ ਸੂਬੇ ਨੂੰ ਨਸ਼ਾ ਮੁਕਤ ਕਰਨ ਸਮੇਤ ਗੈਂਗਸਟਰਾਂ ਤੋਂ ਨਿਜਾਤ ਦਿਵਾਉਣਾ ਸਰਕਾਰ ਦਾ ਮੁੱਖ ਮਕਸਦ- ਵਿਧਾਇਕ ਸੰਗੋਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।