18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਰਿਲੀਫ ਟੂ ਹੰਗਰ ਪ੍ਰੋਜੈਕਟ ਤਹਿਤ ਲੰਗਰ ਲਗਾਇਆ

ਮੰਡੀ ਗੋਬਿੰਦਗੜ੍ਹ, 17 ਨਵੰਬਰ (ਇਕਬਾਲਦੀਪ ਸੰਧੂ)-ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ, ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਰਿਲੀਫ ਟੂ ਹੰਗਰ ਪ੍ਰੋਜੈਕਟ ਤਹਿਤ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਲੋੜਵੰਦਾਂ ਲਈ ਲੰਗਰ ਲਗਾਇਆ ਜਿਸ ਦੇ ਪ੍ਰੋਜੈਕਟ ਚੇਅਰਮੈਨ ਰਾਜੂ ਗੁਪਤਾ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਨੇ ਦੱਸਿਆ ਕਿ ਕਲੱਬ ਲਗਾਤਾਰ ਸਮਾਜਿਕ ਕੰਮਾਂ ਵਿਚ ਜੁਟਿਆ ਹੋਇਆ ਹੈ।

ਅਜੀਤ ਡੈਸਕ 18-11-2026
ਮੰਡੀ ਗੋਬਿੰਦਗੜ੍ਹ, 17 ਨਵੰਬਰ (ਇਕਬਾਲਦੀਪ ਸੰਧੂ)-ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਅਗਵਾਈ ਹੇਠ, ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਰਿਲੀਫ ਟੂ ਹੰਗਰ ਪ੍ਰੋਜੈਕਟ ਤਹਿਤ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਲੋੜਵੰਦਾਂ ਲਈ ਲੰਗਰ ਲਗਾਇਆ ਜਿਸ ਦੇ ਪ੍ਰੋਜੈਕਟ ਚੇਅਰਮੈਨ ਰਾਜੂ ਗੁਪਤਾ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਨੇ ਦੱਸਿਆ ਕਿ ਕਲੱਬ ਲਗਾਤਾਰ ਸਮਾਜਿਕ ਕੰਮਾਂ ਵਿਚ ਜੁਟਿਆ ਹੋਇਆ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ਰਿਲੀਫ ਟੂ ਹੰਗਰ ਪ੍ਰੋਜੈਕਟ ਦੇ ਤਹਿਤ ਲੰਗਰ ਦਾ ਆਯੋਜਨ ਕੀਤਾ ਗਿਆ, ਜਿੱਥੇ ਪੂਰੀਆਂ, ਛੋਲੇ ਅਤੇ ਹਲਵੇ ਦਾ ਪ੍ਰਸ਼ਾਦ ਵੰਡਿਆ ਗਿਆ। ਲੰਗਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ’ਤੇ ਕਲੱਬ ਸਕੱਤਰ ਰਾਜੇਸ਼ ਭਾਟੀਆ, ਕੈਸ਼ੀਅਰ ਅੰਕੁਸ਼ ਗੋਇਲ, ਐਮ.ਜੇ.ਐਫ. ਯੋਗੇਸ਼ ਗੋਇਲ, ਪੁਨੀਤ ਮਹਾਵਰ, ਮੁਕੇਸ਼ ਸ਼ਰਮਾ, ਲਾਲ ਸਿੰਘ ਲਾਲੀ ਅਤੇ ਮਨਨ ਗੁਪਤਾ ਸਮੇਤ ਹੋਰ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਗਊ ਰੱਖਿਆ ਸੇਵਾ ਦਲ ਵਲੋਂ ਗੋਪ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਲੈਕ. ਸਤਿੰਦਰਵੀਰ ਕੌਰ ਨੇ ਸਟੇਟ ਐਵਾਰਡ ਪ੍ਰਾਪਤ ਕਰ ਕੇ ਵਧਾਇਆ ਮਾਣ-ਮਾਸਟਰ ਆਜ਼ਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।