ਮਾਤਾ ਕੁਸ਼ੱਲਿਆ ਹਸਪਤਾਲ ’ਚ ਵੈਂਟੀਲੇਟਰ ਚੋਰੀ
ਪਟਿਆਲਾ, 22 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਮਾਤਾ ਕੁਸ਼ੱਲਿਆ ਹਸਪਤਾਲ ਤੋਂ ਦੋ ਵੈਂਟੀਲੇਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਥਾਣਾ ਲਾਹੌਰੀ ਗੇਟ ’ਚ ਦਰਜ ਕਰਵਾਈ ਕਿ ਬੱਚਾ ਵਾਰਡ ’ਚ ਦੋ ਵੈਂਟੀਲੇਟਰ ਮੌਜੂਦ ਸੀ ਤੇ ਬਾਅਦ ’ਚ ਉਹ ਗਾਇਬ ਹੋ ਗਏ, ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅਜੀਤ ਡੈਸਕ
23-09-2026