19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਦਾ ਦਰਜਾ ਦੇਣ ਦਾ ਫ਼ੈਸਲਾ ਸਵਾਗਤਯੋਗ-ਮੁਕਾਰੋਂਪੁਰ ਮਾਡਰਨ ਵੈਲੀ ਦੇ ਪਰਿਵਾਰਾਂ ਨੇ ਜਥੇ. ਮਨਮੋਹਨ ਸਿੰਘ ਮੁਕਾਰੋਂਪੁਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦਾ ਮੈਂਬਰ ਬਣਨ ’ਤੇ ਕੀਤਾ ਸਨਮਾਨਿਤ

ਅਜੀਤ ਡੈਸਕ 16-07-2026
ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਨਵ-ਨਿਯੁਕਤ ਮੈਂਬਰ ਜਥੇ. ਮਨਮੋਹਨ ਸਿੰਘ ਮੁਕਾਰੋਂਪੁਰ ਨੇ ਮਾਡਰਨ ਵੈਲੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਦਾ ਦਰਜਾ ਦਿੱਤੇ ਜਾਣ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਦਾ ਦਰਜਾ ਦੇਣਾ ਸਮੁੱਚੀ ਸਿੱਖ ਕੌਮ ਦੇ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਰੂਪ ਵਿਚ ਸੰਭਾਲਣ ਵੱਲ ਇਕ ਇਤਿਹਾਸਿਕ ਕਦਮ ਹੈ। ਇਸ ਮੌਕੇ ਮਾਡਰਨ ਵੈਲੀ ਪਰਿਵਾਰਾਂ ਵਲੋਂ ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦਾ ਮੈਂਬਰ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਦਰਸ਼ਨ ਸਿੰਘ ਸਿੱਧੂ, ਸੁਖਦੀਪ ਸਿੰਘ ਦੀਪ, ਕਰਨਵੀਰ ਸਿੰਘ ਰੰਧਾਵਾ, ਜਗਮੋਹਨ ਸਿੰਘ ਸੰਧੂ, ਸੁਨੀਲ ਪੁਰੀ, ਕੁਲਵੀਰ ਸਿੰਘ ਗਿੱਲ, ਸਤਵਿੰਦਰ ਸਿੰਘ ਬਲਾੜਾ, ਪ੍ਰੋ. ਅੰਮ੍ਰਿਤ ਵੀਰ ਸਿੰਘ, ਜਗਦੀਸ਼ ਵਰਮਾ, ਚਰਨਜੀਤ ਲਾਲ ਸ਼ਰਮਾ, ਹਰਜੀਤ ਸਿੰਘ ਟਿਵਾਣਾ, ਹਰਪ੍ਰੀਤ ਸਿੰਘ ਟਿਵਾਣਾ, ਅਮਨਦੀਪ ਸਿੰਘ ਸੇੜਾ, ਐਡ. ਹਰਪਾਲ ਸਿੰਘ ਟਿਵਾਣਾ, ਕਰਨਬੀਰ ਸਿੰਘ ਬੈਦਵਾਨ, ਜਸਵੀਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਰੁਪਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਰਸ਼ਦੀਪ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਂਝੀਵਾਲਤਾ ਦੀ ਸਿਰਜਣਾ ਨੂੰ ਪ੍ਰਨਾਏ ਸਨ ਗ਼ਦਰੀ ਅਤੇ ਬੱਬਰ ਅਕਾਲੀ - ਅਮੋਲਕ ਸਿੰਘ ਅਗਲੀ ਖ਼ਬਰ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਨੇ ਆਰਟੀਫਿਸ਼ਲ ਇੰਟੈਲੀਜੈਂਸ, ਖੋਜ, ਨਵੇਂ ਅਧਿਆਪਨ ਢੰਗਾਂ ਤੇ ਨਵੀਨਤਾ ਸੰਬੰਧੀ ਫੈਕਲਟੀ ਦੀਆਂ ਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।