19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਾਂਝੀਵਾਲਤਾ ਦੀ ਸਿਰਜਣਾ ਨੂੰ ਪ੍ਰਨਾਏ ਸਨ ਗ਼ਦਰੀ ਅਤੇ ਬੱਬਰ ਅਕਾਲੀ - ਅਮੋਲਕ ਸਿੰਘ

ਅਜੀਤ ਡੈਸਕ 16-07-2026

ਕਾਠਗੜ੍ਹ, 15 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ ਫਲਸਫੇ ਅਨੁਸਾਰ ਸਰਬੱਤ ਦੇ ਭਲੇ ਹਿੱਤ ਪੰਜਾਬ ਹੀ ਨਹੀਂ ਦੇਸ਼ ਦੇ ਦੂਸਰੇ ਸੂਬਿਆਂ ਦੇ ਇਨਕਲਾਬੀਆਂ ਦਾ ਵੀ ਪੂਰਾ-ਪੂਰਾ ਸਹਿਯੋਗ ਲਿਆ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ। ਗ਼ਦਰੀ ਅਤੇ ਬੱਬਰ ਅਕਾਲੀ ਦੇਸ਼ ਭਗਤ ਸਾਡੇ ਮੁਲਕ ਅੰਦਰ ਸਾਂਝੀਵਾਲਤਾ ਦਾ ਰਾਜ ਅਤੇ ਸਮਾਜ ਸਿਰਜਣ ਦੇ ਮਹਾਨ ਅਤੇ ਉਚੇਰੇ ਉਦੇਸ਼ ਨੂੰ ਪ੍ਰਨਾਏ ਹੋਏ ਸਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ, ਪੰਜਾਬ ਲੋਕ ਸਭਿਆਚਾਰਕ ਮੰਚ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੱਲੋਂ ਨੇੜਲੇ ਪਿੰਡ ਰੱਕੜਾਂ ਬੇਟ ਦੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ 94ਵੇਂ ਸ਼ਹੀਦੀ ਸਮਾਗਮ ਸਮੇਂ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਕੀਤਾ ਗਿਆ। ਅਮੋਲਕ ਸਿੰਘ ਨੇ ਆਪਣੀ ਲਿਖੀ ਪੁਸਤਕ “ਗ਼ਦਰ ਅਤੇ ਇਨਕਲਾਬ ਦਾ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ” ਪ੍ਰਬੰਧਕਾਂ ਭਾਈ ਜਰਨੈਲ ਸਿੰਘ ਖਾਲਸਾ ਚੱਕ ਸਿੰਘਾ ਤੇ ਪੰਜਾਬੀ ਸਾਹਿਤ ਸਭਾ ਬਲਾਚੌਰ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲ੍ਹਿਆਂ ਨੂੰ ਭੇਟ ਕਰਨ ਸਮੇਂ ਅਜੀਤ ਨਾਲ਼ ਸਾਂਝੇ ਕੀਤੇ। ਇਸ ਮੌਕੇ ਅਮੋਲਕ ਸਿੰਘ ਦੇ ਨਾਲ਼ ਤਲਵਿੰਦਰ ਹੀਰ, ਖੁਸ਼ੀ ਰਾਮ ਗੁਣਾਂਚੌਰ, ਦੇਵ ਰਾਜ ਗੁਣਾਂਚੌਰ, ਮਲਕੀਤ ਝਿੰਗੜ, ਸੁਰਜੀਤ ਸਿੰਘ, ਗੁਰਜਿੰਦਰ ਸਿੰਘ ਸਾਹਦੜਾ, ਮੁਲਾਜ਼ਮ ਆਗੂ ਬਗ਼ੀਚਾ ਸਿੰਘ ਰੱਕੜ, ਮਾਸਟਰ ਹਰਭਜਨ ਸਿੰਘ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਡਾ. ਜਸਵੰਤ ਸਿੰਘ ਅਲਾਦਾਦਪੁਰ ਚੌਥੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਪ੍ਰਧਾਨ ਬਣੇ ਸਮਾਜ ਭਲਾਈ ਦੇ ਕਾਰਜ ਹੋਰ... ਅਗਲੀ ਖ਼ਬਰ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਦਾ ਦਰਜਾ ਦੇਣ ਦਾ ਫ਼ੈਸਲਾ ਸਵਾਗਤਯੋਗ-ਮੁਕਾਰੋਂਪੁਰ ਮਾਡਰਨ ਵੈਲੀ ਦੇ ਪਰਿਵਾਰਾਂ ਨੇ ਜਥੇ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।