11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੰਡੀ ਗੋਬਿੰਦਗੜ੍ਹ 'ਚ ਭਿਆਨਕ ਸੜਕ ਹਾਦਸਾ-ਦੋ ਸਕੇ ਭਰਾਵਾਂ ਦੀ ਮੌਤ

ਸੜਕ ਹਾਦਸੇ 'ਚ ਮਾਰੇ ਗਏ ਦੋਵਾਂ ਭਰਾਵਾਂ ਦੀ ਫਾਈਲ ਫ਼ੋਟੋ, ਹਾਦਸੇ ਦੌਰਾਨ ਫਲਾਈ ਓਵਰ ਤੇ ਡਿੱਗੀ ਪਾਣੀ ਦੀ ਟੈਂਕੀ ਅਤੇ ਹਾਦਸਾਗ੍ਰਸਤ ਟੈਂਪੂ ਦਾ ਦਿ੍ਸ਼ | ਤਸਵੀਰਾਂ: ਰਾਜੇਸ਼ ਸ਼ਰਮਾ <br/> 16-06-2026
ਮੰਡੀ ਗੋਬਿੰਦਗੜ੍ਹ, 15 ਜੂਨ (ਰਾਜੇਸ਼ ਸ਼ਰਮਾ)-ਕੌਮੀ ਰਾਜ ਮਾਰਗ 'ਤੇ ਪੈਂਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਚੰਨਣ ਰਾਮ ਪੈਟਰੋਲ ਪੰਪ ਨੇੜੇ ਫਲਾਈ ਓਵਰ ਬਿ੍ਜ ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਆਪਣੇ ਛੋਟਾ ਹਾਥੀ ਟੈਂਪੂ ਨੰ. ਪੀ.ਬੀ. 10ਐਫ.ਵੀ 4193 ਤੇ ਪਾਣੀ ਦੀ ਟੈਂਕੀ ਲੈ ਕੇ ਸਰਹਿੰਦ ਵਲੋਂ ਆ ਰਿਹਾ ਸੀ | ਜਦੋਂ ਇਹ ਟੈਂਪੂ ਚੰਨਣ ਰਾਮ ਪੰਪ ਨੇੜੇ ਪਹੁੰਚਿਆ ਤਾਂ ਅਚਾਨਕ ਖ਼ਰਾਬ ਹੋ ਕੇ ਬੰਦ ਹੋ ਗਿਆ ਜਿਸ ਤੋਂ ਬਾਅਦ ਵਾਹਨ ਚਾਲਕ ਨੇ ਆਪਣੇ ਭਰਾ ਨੂੰ ਫ਼ੋਨ ਕਰਕੇ ਪਿੰਡ ਰਾਮਪੁਰ ਤੋਂ ਬੈਟਰੀ ਲੈ ਕੇ ਆਉਣ ਲਈ ਕਿਹਾ ਅਤੇ ਕੁਝ ਸਮੇਂ ਬਾਅਦ ਉਸ ਦਾ ਭਰਾ ਬਰੀਜ਼ਾ ਕਾਰ ਨੰ. ਪੀ.ਬੀ 55 ਡੀ 4165 ਰਾਹੀਂ ਬੈਟਰੀ ਲੈ ਕੇ ਮੌਕੇ 'ਤੇ ਪਹੁੰਚ ਗਿਆ | ਦੋਵੇਂ ਭਰਾ ਵਾਹਨ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸ ਦੌਰਾਨ ਸਰਹਿੰਦ ਵਲੋਂ ਆ ਰਹੇ ਇਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਭਰਾ ਫਲਾਈ ਓਵਰ ਬਿ੍ਜ ਤੋਂ ਕਰੀਬ 40 ਫੁੱਟ ਹੇਠਾਂ ਜਾ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਜਗਜੀਤ ਸਿੰਘ ਅਤੇ ਹਰਜੀਤ ਸਿੰਘ ਪੁੱਤਰਾਨ ਅਵਤਾਰ ਸਿੰਘ ਵਾਸੀ ਪਿੰਡ ਰਾਮਪੁਰ, ਤਹਿਸੀਲ ਪਾਇਲ, ਥਾਣਾ ਦੋਰਾਹਾ ਵਜੋਂ ਹੋਈ ਹੈ | ਜਾਣਕਾਰੀ ਮੁਤਾਬਕ ਹਰਜੀਤ ਸਿੰਘ ਦਾ ਪਰਿਵਾਰ ਕੈਨੇਡਾ ਵਿਚ ਰਹਿੰਦਾ ਹੈ ਅਤੇ ਉਸ ਨੇ 26 ਜੂਨ ਨੂੰ ਕੈਨੇਡਾ ਰਵਾਨਾ ਹੋਣਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਇਸ ਤੋਂ ਪਹਿਲਾਂ ਇਹ ਮੰਦਭਾਗਾ ਹਾਦਸਾ ਵਾਪਰ ਗਿਆ | ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਰਾਤ ਕਰੀਬ 12 ਵਜੇ ਵਾਪਰਿਆ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਦੋਵੇਂ
ਪਿਛਲੀ ਖ਼ਬਰ ਸ਼ੇਰ ਸਾਹ ਸੂਰੀ ਮਾਰਗ 'ਤੇ ਵਾਪਰੇ ਹਾਦਸੇ 'ਚ ਰਾਜਪੁਰਾ ਦੇ 2 ਕਰਿਆਨਾ ਵਪਾਰੀਆਂ ਦੀ ਮੌਤ ਅਗਲੀ ਖ਼ਬਰ ਧਾਰਮਿਕ ਸਮਾਗਮ ਸਮਾਜ 'ਚ ਭਾਈਚਾਰਾ, ਪਿਆਰ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ- ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।