11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਧਾਰਮਿਕ ਸਮਾਗਮ ਸਮਾਜ 'ਚ ਭਾਈਚਾਰਾ, ਪਿਆਰ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ- ਰਾਜੂ ਖੰਨਾ

ਸਲਾਣਾ ਵਿਖੇ ਸਾਈਾ ਰੋਡੇ ਸ਼ਾਹ ਸਰਕਾਰ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਮਹੰਤ ਮਾਈ ਅਮਰਜੀਤ ਸਲਾਣਾ ਤੇ ਹੋਰ ਪਤਵੰਤੇ | ਤਸਵੀਰ: ਕੇਵਲ ਸਿੰਘ <br/> 16-06-2026
ਅਮਲੋਹ, 15 ਜੂਨ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਹਲਕਾ ਅਮਲੋਹ ਦੇ ਨਜ਼ਦੀਕੀ ਪਿੰਡ ਸਲਾਣਾ ਵਿਖੇ ਅੱਜ ਮਹੰਤ ਮਾਈ ਅਮਰਜੀਤ ਦੀ ਅਗਵਾਈ 'ਚ ਸਾਈਾ ਰੋਡੇ ਸ਼ਾਹ ਸਰਕਾਰ ਬਾਬਾ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਕਿਹਾ ਕਿ ਪੰਜਾਬ ਹੀ ਇਕ ਅਜਿਹੀ ਧਰਤੀ ਹੈ, ਜਿੱਥੇ ਹਰ ਧਰਮ ਅਤੇ ਮਜ੍ਹਬਾਂ ਦੇ ਲੋਕ ਇਕੱਠੇ ਹੋ ਕੇ ਹਰ ਸਮਾਗਮ ਨੂੰ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਅਜਿਹੀ ਪਾਰਟੀ ਹੈ, ਜਿਹੜੀ ਹਰ ਧਰਮ ਅਤੇ ਮਜ਼੍ਹਬ ਦਾ ਬਰਾਬਰ ਸਤਿਕਾਰ ਕਰਦੀ ਹੈ | ਰਾਜੂ ਖੰਨਾ ਨੇ ਕਿਹਾ ਕਿ ਅੱਜ ਇਹ ਧਾਰਮਿਕ ਸਮਾਗਮ ਸਾਨੂੰ ਸੇਧ ਹੀ ਨਹੀਂ ਦਿੰਦੇ, ਸਗੋਂ ਪ੍ਰਮਾਤਮਾ ਨਾਲ ਜੁੜਨ ਲਈ ਵੀ ਪ੍ਰੇਰਿਤ ਕਰਦੇ ਹਨ | ਉਨ੍ਹਾਂ ਗੁਰੂ ਦਰਸ਼ਨਾਂ ਮਾਈ, ਅਤੇ ਮਾਈ ਅਮਰਜੀਤ ਸਲਾਣਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ 'ਤੇ ਮਹੰਤ ਮਾਈ ਅਮਰਜੀਤ ਸਲਾਣਾ ਦੀ ਅਗਵਾਈ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਜਥੇਦਾਰ ਕੇਸਰ ਸਿੰਘ ਸਲਾਣਾ, ਪ੍ਰਧਾਨ ਗੁਰਵਿੰਦਰ ਸਿੰਘ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਸੁਖਵਿੰਦਰ ਸਿੰਘ ਸੁੱਖੂ, ਰਾਜੂ ਖਾਂ ਸਲਾਣਾ, ਹਰਮੇਸ਼ ਸਿੰਘ, ਨਰਿੰਦਰ ਸਿੰਘ ਪਨਾਗ, ਗੁਰਕੀਰਤ ਸਿੰਘ ਸਾਲਾਣਾ, ਦਰਬਾਰਾ ਸਿੰਘ, ਹਰਅਵਤਾਰ ਸਿੰਘ, ਜਰਨੈਲ ਸਿੰਘ ਅਤੇ ਜੀਤੀ ਸਲਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਭਿਆਨਕ ਸੜਕ ਹਾਦਸਾ-ਦੋ ਸਕੇ ਭਰਾਵਾਂ ਦੀ ਮੌਤ ਅਗਲੀ ਖ਼ਬਰ ਵਿਧਾਇਕ ਗੈਰੀ ਬੜਿੰਗ ਨੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਪਿੰਡਾਂ ਵਿਚ ਰਜਿਸਟਰੇਸ਼ਨ ਕੈਂਪਾਂ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।