11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸ਼ੇਰ ਸਾਹ ਸੂਰੀ ਮਾਰਗ 'ਤੇ ਵਾਪਰੇ ਹਾਦਸੇ 'ਚ ਰਾਜਪੁਰਾ ਦੇ 2 ਕਰਿਆਨਾ ਵਪਾਰੀਆਂ ਦੀ ਮੌਤ

ਮਿ੍ਤਕ ਕਰਿਆਨਾ ਵਪਾਰੀਆਂ ਦੀਆਂ ਪੁਰਾਣੀਆਂ ਤਸਵੀਰਾਂ | <br/> 16-06-2026
ਫ਼ਤਹਿਗੜ੍ਹ ਸਾਹਿਬ, 15 ਜੂਨ (ਮਨਪ੍ਰੀਤ ਸਿੰਘ)-ਸ਼ੇਰ ਸਾਹ ਸੂਰੀ ਮਾਰਗ ਸਰਹਿੰਦ, ਸਾਧੂਗੜ੍ਹ ਪਿੰਡ ਦਾਲੋਮਾਜਰਾ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਰਾਜਪੁਰਾ ਵਸਨੀਕ ਦੋ ਕਰਿਆਨਾ ਵਪਾਰੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਸਾਧੂ ਸਿੰਘ ਤੇ ਮਹੇਸ਼ ਕੁਮਾਰ ਵਾਸੀ ਹੁਕਮ ਚੰਦ ਦੋਵੇਂ ਵਾਸੀ ਰਾਜਪੁਰਾ ਟਾਊਨ, ਜੋਕਿ ਸਾਧੂਗੜ੍ਹ ਅੱਡੇ ਅਤੇ ਪਿੰਡ ਬੀਬੀਪੁਰ ਵਿਖੇ ਕਰਿਆਨੇ ਦਾ ਕੰਮ ਕਰਦੇ ਸਨ ਤੇ ਦੋਵੇਂ ਇਕੱਠੇ ਘਰ ਜਾਂਦੇ ਸਨ, ਤੇ ਬੀਤੀ ਰਾਤ ਵੀ ਦੋਵੇਂ ਆਪਣੀਆਂ ਦੁਕਾਨਾਂ ਬੰਦ ਕਰ ਰਾਤ ਨੂੰ ਸਾਢੇ ਅੱਠ ਵਜੇ ਦੇ ਕਰੀਬ ਮੋਟਰਸਾਈਕਲ ਤੇ ਰਾਜਪੁਰਾ ਸਾਈਡ ਜਾ ਰਹੇ ਸਨ ਤਾਂ ਜੋ ਉਹ ਜੀ.ਟੀ ਰੋਡ ਤੇ ਪੈਗਰੋ ਫ਼ੈਕਟਰੀ ਦਾਲੋਮਾਜਰਾ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੀ, ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਥਿਤ ਫੇਟ ਮਾਰ ਦਿੱਤੀ, ਜਿਸ ਤੇ ਦੋਵੇਂ ਸੜਕ ਤੇ ਡਿਗ ਕੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਦੋਵਾਂ ਨੂੰ ਡਾਕਟਰਾਂ ਦੁਆਰਾ ਮਿ੍ਤਕ ਐਲਾਨ ਦਿੱਤਾ ਗਿਆ | ਪੁਲਿਸ ਨੂੰ ਮੋਟਰਸਾਈਕਲ ਨੂੰ ਫੇਟ ਮਾਰਨ ਵਾਲੀ ਕਾਰ ਦੀ ਪਹਿਚਾਣ ਹਰਿਆਣਾ ਨੰ. ਐਚ.ਆਰ 78 ਏ 0898 ਵਜੋਂ ਹੋਈ ਹੈ, ਜਦੋਂਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ | ਪੁਲਿਸ ਦੁਆਰਾ ਅਣਪਛਾਤੇ ਕਾਰ ਚਾਲਕ 'ਤੇ ਮੁਕੱਦਮਾ ਥਾਣਾ ਸਰਹਿੰਦ ਦਰਜ ਕਰ ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਰਾਮਗੜ੍ਹ ਲਾਗੇ ਟਿੱਪਰ ਵਲੋਂ ਦਰੜੇ ਜਾਣ ਕਰਕੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਭਿਆਨਕ ਸੜਕ ਹਾਦਸਾ-ਦੋ ਸਕੇ ਭਰਾਵਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।