14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਰਹਿੰਦ ਵਿਖੇ ਰਾਮ-ਲੀਲ੍ਹਾ ਦੇ ਤੀਜੇ ਦਿਨ ਦਾ ਉਦਘਾਟਨ ਬਲਜੀਤ ਸਿੰਘ ਭੁੱਟਾ ਨੇ ਕੀਤਾ

ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ)- ਜੈ ਦੁਰਗਾ ਡਰਾਮਾਟਿਕ ਕਲੱਬ ਵਲੋਂ ਸਰਹਿੰਦ ਦੇ ਰੋਪੜ ਬੱਸ ਸਟੈਂਡ ਵਿਖੇ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਤੀਸਰੇ ਦਿਨ ਦੇ ਸਮਾਗਮ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵਲੋਂ ਬਲਜੀਤ ਸਿੰਘ ਭੁੱਟਾ ਦਾ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 14-10-2026
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ)- ਜੈ ਦੁਰਗਾ ਡਰਾਮਾਟਿਕ ਕਲੱਬ ਵਲੋਂ ਸਰਹਿੰਦ ਦੇ ਰੋਪੜ ਬੱਸ ਸਟੈਂਡ ਵਿਖੇ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਤੀਸਰੇ ਦਿਨ ਦੇ ਸਮਾਗਮ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵਲੋਂ ਬਲਜੀਤ ਸਿੰਘ ਭੁੱਟਾ ਦਾ ਨਿੱਘਾ ਸਵਾਗਤ ਕੀਤਾ ਗਿਆ। ਰਾਮ-ਲੀਲ੍ਹਾ ਦੇ ਤੀਸਰੇ ਦਿਨ ਦੀਆਂ ਧਾਰਮਿਕ ਲੀਲਾਵਾਂ ਦੌਰਾਨ ਕਲਾਕਾਰਾਂ ਵਲੋਂ ‘ਸੀਤਾ ਸਵਯੰਵਰ ਦਾ ਬਹੁਤ ਹੀ ਸੁੰਦਰ ਤੇ ਭਾਵਪੂਰਤ ਮੰਚਨ ਕੀਤਾ ਗਿਆ। ਸ੍ਰੀ ਰਾਮ ਵਲੋਂ ਸ਼ਿਵ ਧਨੁਸ਼ ਤੋੜਨ ਤੇ ਮਾਤਾ ਸੀਤਾ ਨਾਲ ਵਰ ਮਾਲਾ ਪਹਿਨਾਉਣ ਦੇ ਦ੍ਰਿਸ਼ ਨੇ ਪੂਰੇ ਪੰਡਾਲ ਵਿਚ ਅਲੌਕਿਕ ਛਾਪ ਛੱਡੀ ਅਤੇ ਸਮੁੱਚਾ ਵਾਤਾਵਰਨ ‘ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸਾਡੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਹਰੇਕ ਧਰਮ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਦਰਸਾਏ ਹੋਏ ਉੱਚੇ-ਸੁੱਚੇ ਆਦਰਸ਼ਾਂ ਅਤੇ ਮਾਰਗ ’ਤੇ ਚੱਲ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਕਲੱਬ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਬਲਜੀਤ ਸਿੰਘ ਭੁੱਟਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਪਿਛਲੀ ਖ਼ਬਰ ‘ ਆਪ’ ਦੀ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ’ਚ ਅਸਫ਼ਲ ਸਾਬਤ ਹੋਈ- ਰਣਦੀਪ ਸਿੰਘ ਨਾਭਾ ਕਿਹਾ-ਪਰਮਿੰਦਰ ਝੋਟੇ ਦਾ... ਅਗਲੀ ਖ਼ਬਰ ਕੋਰਡੀਆ ਕਾਲਜ ਦੀ ਵਿਦਿਆਰਥਣ ਕਾਜਲਪ੍ਰੀਤ ਨੇ ਤਲਵਾਰਬਾਜ਼ੀ ’ਚ ਹਾਸਿਲ ਕੀਤਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।