30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰਦੁਆਰਾ ਸਾਹਿਬ ਪਿੰਡ ਸਿਲ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ

ਮੁਫ਼ਤ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰਾਂ ਦੀ ਟੀਮ | ਅਜੀਤ ਤਸਵੀਰ <br/> 15-06-2026
ਬਸੀ ਪਠਾਣਾਂ, 14 ਜੂਨ (ਐਚ.ਐਸ. ਗੌਤਮ)-ਗੁਰਦੁਆਰਾ ਸਾਹਿਬ ਪਿੰਡ ਸਿਲ ਵਿਖੇ ਮੁਫ਼ਤ ਮੈਡੀਕਲ ਕੈਂਪ ਸਿਲਵਰ ਨੈਸਟ ਹੈਲਥ ਕੇਅਰ ਸੈਂਟਰ ਪ੍ਰੀਤ ਹਸਪਤਾਲ ਬਡਾਲੀ ਅੱਲਾ ਸਿੰਘ ਦੇ ਸਹਿਯੋਗ ਨਾਲ 9 ਤੋਂ 2 ਵਜੇ ਤੱਕ ਲਗਾਇਆ ਗਿਆ ਜਿਸ ਵਿਚ 300 ਵਿਅਕਤੀਆਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਤੇ ਪ੍ਰੀਤ ਹਸਪਤਾਲ ਵਲੋਂ ਮੁਫ਼ਤ ਦਵਾਈਆਂ ਵੀ ਮਰੀਜ਼ਾਂ ਨੂੰ ਦਿੱਤੀਆਂ ਗਈਆਂ | ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾ. ਅਭੀਸ਼ੇਕ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿਚ ਜਨਰਲ ਚੈੱਕਅਪ, ਸ਼ੂਗਰ ਦੀ ਜਾਂਚ, ਬਲੱਡ ਪ੍ਰੈਸ਼ਰ ਦੀ ਜਾਂਚ, ਦਿਲ ਦੀ ਜਾਂਚ, ਦੰਦਾਂ ਦੀ ਜਾਂਚ, ਅੱਖਾਂ ਦੀ ਜਾਂਚ, ਹੱਡੀਆਂ ਦੇ ਜੋੜਾਂ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਦੇ ਲਈ ਵੀ ਸਲਾਹ ਮੁਫ਼ਤ ਦਿੱਤੀ ਗਈ | ਇਸ ਮੁਫ਼ਤ ਮੈਡੀਕਲ ਕੈਂਪ ਦਾ ਇਲਾਕੇ ਦੇ ਲੋਕਾਂ ਨੇ ਸਮੇਂ ਸਿਰ ਪਹੁੰਚ ਕੇ ਲਾਭ ਉਠਾਇਆ ਗਿਆ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਕੌਰ, ਜਸਪ੍ਰੀਤ ਸਿੰਘ, ਮਨਮੀਤ ਕੌਰ, ਅਨੂੰ, ਜਗਮੀਤ ਕੌਰ, ਸਟੇਟ ਅਵਾਰਡੀ ਨੌਰੰਗ ਸਿੰਘ, ਦਵਿੰਦਰ ਸਿੰਘ ਸਾਬਕਾ ਫੌਜੀ, ਸੋਨੀ ਸਰਪੰਚ, ਹਰਨੇਕ ਸਿੰਘ ਗਿਆਨੀ, ਜਗਦੀਪ ਸਿੰਘ ਪੰਚ, ਸੁਖੀ ਪੰਚ, ਜੋਬਨਪ੍ਰੀਤ ਸਿੰਘ, ਨਰਿੰਦਰ ਸਿੰਘ ਟੈਂਟ ਵਾਲਾ ਹਾਜ਼ਰ ਸੀ |
ਪਿਛਲੀ ਖ਼ਬਰ ਪਿੰਡ ਰੁੜਕੀ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਭਾਵਿਪ ਵਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਤੇ ਕੜ੍ਹੀ-ਚੌਲਾਂ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।