ਭਾਜਪਾ ਦੀ ਨਸ਼ਾਮੁਕਤ ਰੈਲੀ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ- ਗੋਗੀ ਟਿਵਾਣਾ
ਭਾਦਸੋਂ, 29 ਸਤੰਬਰ (ਗੁਰਬਖਸ ਸਿੰਘ ਵੜੈਚ)- ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਵਿਚ ਨਸ਼ਾਂ ਮੁਕਤ ਯਾਤਰਾ ਕੀਤੀ ਜਾ ਰਹੀ ਹੈ ਜਿਸਨੂੰ ਲੈ ਕੇ ਪੂਰੇ ਸੂਬੇ ਵਿਚ ਭਾਰੀ ਉਤਸ਼ਾਹ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨਾਭਾ ਵਿਖੇ ਭਾਜਪਾ ਦੁਆਰਾ ਕੱਢੀ ਗਈ ਨਸ਼ਾ ਮੁਕਤ ਯਾਤਰਾ ਲਈ ਵਰਕਰਾਂ ਨੂੰ ਬੱਸਾਂ ਰਾਂਹੀ ਰਵਾਨਾ ਕਰਦੇ ਹੋਏ ਕਿਹਾ ਕਿ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋ ਨਿਬੜੀ ਹੈ ਕਿਉੇਕਿ ਹਲਕੇ ਵਿਚ ਵੱਡੀ ਵਿਚ ਹਲਕਾ ਵਾਸੀਆ ਦਾ ਸ਼ਿਰਕਤ ਕਰਨਾ ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਨਤਾ ਭਾਜਪਾ ਦਾ ਰਾਜ ਲਿਆਉਣ ਲਈ ਉਤਾਵਲੀ ਹੈ।
ਭਾਦਸੋਂ, 29 ਸਤੰਬਰ (ਗੁਰਬਖਸ ਸਿੰਘ ਵੜੈਚ)- ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਵਿਚ ਨਸ਼ਾਂ ਮੁਕਤ ਯਾਤਰਾ ਕੀਤੀ ਜਾ ਰਹੀ ਹੈ ਜਿਸਨੂੰ ਲੈ ਕੇ ਪੂਰੇ ਸੂਬੇ ਵਿਚ ਭਾਰੀ ਉਤਸ਼ਾਹ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨਾਭਾ ਵਿਖੇ ਭਾਜਪਾ ਦੁਆਰਾ ਕੱਢੀ ਗਈ ਨਸ਼ਾ ਮੁਕਤ ਯਾਤਰਾ ਲਈ ਵਰਕਰਾਂ ਨੂੰ ਬੱਸਾਂ ਰਾਂਹੀ ਰਵਾਨਾ ਕਰਦੇ ਹੋਏ ਕਿਹਾ ਕਿ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋ ਨਿਬੜੀ ਹੈ ਕਿਉੇਕਿ ਹਲਕੇ ਵਿਚ ਵੱਡੀ ਵਿਚ ਹਲਕਾ ਵਾਸੀਆ ਦਾ ਸ਼ਿਰਕਤ ਕਰਨਾ ਸਾਬਤ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਨਤਾ ਭਾਜਪਾ ਦਾ ਰਾਜ ਲਿਆਉਣ ਲਈ ਉਤਾਵਲੀ ਹੈ।ਉਨਾ ਕਿਹਾ ਸੂਬੇ ਦੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਜੋ ਹਾਲਾਤ ਸੂਬੇ ਦੇ ਬਣ ਚੁੱਕੇ ਹਨ ਉਹ ਬਹੁਤ ਹੀ ਤਰਸਯੋਗ ਹਨ। ਸੂਬੇ ਵਿਚ ਨਿਤ ਦਿਹਾੜੇ ਗੁੰਡਾਗਰਦੀ, ਗੋਲੀਬਾਰੀ, ਨਸ਼ਾਤਸਕਰੀ,ਭ੍ਰਿਸ਼ਟਾਚਾਰ ਫੈਲ ਚੁੱਕਾ ਹੈ ਪਰ ਸਰਕਾਰ ਤੰਤਰ ਇਸਤੇ ਕਾਬੂ ਪਾਉੇਣ ਚ ਅਸਮਰੱਥ ਹੈ। ਉਨਾਂ ਕਿਹਾ ਕਿ 202 7 ਦੀਆ ਚੋਣਾਂ ਵਿਚ ਮਾਨ ਸਰਕਾਰ ਨੂੰ ਬੁਰੀ ਤਰਾ ਹਾਰ ਦਾ ਸਾਹਮਣਾ ਕਰਨਾ ਪਵੇਗਾ।ਇਸ ਮੌਕੇ ਉਨਾ ਨਾਲ ਗੁਰਚਰਨ ਸਿੰਘ ਟਿਵਾਣਾ ਮੀਤ ਪ੍ਰਧਾਨ, ਤਰਲੋਚਨ ਸਿੰਘ,ਸਤਨਾਮ ਸਿੰਘ ਯੂਥ ਪ੍ਰਧਾਨ ਜਿੰਦਲਪੁਰ, ਗੁਰਮੀਤ ਸਿੰਘ ਰਾਠੀ ਕਿਸਾਨ ਮੋਰਚਾ ਆਗੂ, ਨਿਰਪਾਲ ਸਿੰਘ ਲਾਲੀ, ਕੁਲਦੀਪ ਸਿੰਘ ਕੰਗ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਜੋਨੀ, ਬਲਵੀਰ ਸਿੰਘ ਰਿੰਪਾ ਪ੍ਰਧਾਨ ਐਸ.ਸੀ ਮੋਰਚਾ,ਹਰਫੂਲ ਪਾਠਕ, ਬਲਰਾਮ ਦਾਸ, ਪਰਦੀਪ ਸਿੰਘ, ਲਖਵਿੰਦਰ ਸਿੰਘ ਸਾਹੀਵਾਲ, ਹਰੀਸ਼ਰਨ ਪਾਠਕ ਵੀ ਹਾਜਰ ਸਨ।