30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਾਵਿਪ ਵਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਤੇ ਕੜ੍ਹੀ-ਚੌਲਾਂ ਦਾ ਲੰਗਰ ਲਗਾਇਆ

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲਗਾਏ ਲੰਗਰ ਅਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਦਾ ਦਿ੍ਸ਼ | ਅਜੀਤ ਤਸਵੀਰ <br/> 15-06-2026
ਬਸੀ ਪਠਾਣਾਂ, 14 ਜੂਨ (ਐਚ.ਐਸ ਗੌਤਮ)-ਇੱਥੇ ਬੱਸ ਸਟੈਂਡ 'ਤੇ ਭਾਰਤ ਵਿਕਾਸ ਪਰਿਸ਼ਦ ਦੀ ਸ਼ਾਖਾ ਬਸੀ ਪਠਾਣਾਂ ਵਲੋਂ ਪ੍ਰਧਾਨ ਨੀਰਜ ਕੁਮਾਰ ਮਲਹੋਤਰਾ ਦੀ ਅਗਵਾਈ ਵਿਚ ਅੱਤ ਦੀ ਗਰਮੀ ਵਿਚ ਰਾਹਗੀਰਾਂ ਲਈ ਠੰਢੇ ਮਿੱਠੇ ਪਾਣੀ ਦੀ ਛਬੀਲ ਅਤੇ ਕੜੀ-ਚੌਲਾਂ ਦਾ ਲੰਗਰ ਲਗਾਇਆ | ਇਸ ਮੌਕੇ ਤੇ ਪ੍ਰੀਸ਼ਦ ਪ੍ਰਧਾਨ ਨੀਰਜ ਮਲਹੋਤਰਾ ਨੇ ਆਖਿਆ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਜੋ ਸਮਾਜ ਵਿਚ ਆਪਸੀ ਪਿਆਰ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ ਪਰਿਸ਼ਦ ਪਰਿਵਾਰ ਵਲੋਂ ਇਸ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਅਤੇ ਪਰਿਸ਼ਦ ਦੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਤੇ ਨੀਲਮ ਸ਼ਰਮਾ, ਗਗਨ ਸ਼ਰਮਾ, ਉਤਮ ਚੰਦ, ਜੈ ਕਿ੍ਸ਼ਨ ਕਸ਼ਯਪ, ਰਮੇਸ਼ ਮਲਹੋਤਰਾ, ਮੀਤ ਪ੍ਰਧਾਨ ਪੰਜਾਬ ਭਾਰਤ ਵਿਕਾਸ ਪਰਿਸ਼ਦ ਮਨੋਜ ਭੰਡਾਰੀ ਕੌਂਸਲਰ, ਬੱਬਲਜੀਤ ਪਨੇਸ਼ਰ, ਪਰਦੀਪ ਮਲਹੋਤਰਾ, ਰਕੇਸ਼ ਸੋਨੀ, ਭਾਰਤ ਭੂਸ਼ਣ ਸ਼ਰਮਾ, ਸੰਜੀਵ ਸੋਨੀ, ਭਾਰਤ ਭੂਸ਼ਣ, ਸੱਚਦੇਵਾ, ਰੁਪਿੰਦਰ, ਸੁਰਜਨ, ਰਵੀਸ਼ ਅਰੋੜਾ, ਸ਼ਾਮ, ਸੁੰਦਰ ਸ਼ਾਸਤਰੀ, ਜਗਦੀਸ਼ ਮੜਕਨ, ਮੁਲਖਰਾਜ ਮੜਕਣ, ਪ੍ਰੀਤਮ ਰਬੜ, ਮਲਹੋਤਰਾ, ਰਾਜ ਕੁਮਾਰ ਵਧਵਾ, ਹੇਮਰਾਜ, ਅਨਿਲ ਕੁਮਾਰ, ਮੀਨਾਕਸ਼ੀ, ਸੋਨੀ ਪ੍ਰਧਾਨ ਲੇਡੀਜ਼ ਵਿੰਗ ਪਰਿਸ਼ਦ ਵੀਨਾ ਕਸ਼ਯਪ ਰੀਨਾ ਮਲਹੋਤਰਾ, ਸੀਤੂ ਸੁਰਜਨ, ਮਨੀਸ਼ਾ ਅਰੋੜਾ, ਮੋਨੂ ਸ਼ਰਮਾ, ਨਿਧੀ ਭੰਡਾਰੀ, ਆਂਚਲ ਸ਼ਰਮਾ, ਨਿਸ਼ੀ ਮਲਹੋਤਰਾ, ਕਨੀਨਾ ਸ਼ਰਮਾ, ਤਾਂਗੜੀ ਐਮ.ਸੀ., ਸ਼ੈਕੀ ਤਾਂਗੜੀ ਅਤੇ ਹੋਰ ਪਰਿਸ਼ਦ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਿੰਡ ਸਿਲ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਜਨ ਸੰਪਰਕ ਮੁਹਿੰਮ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ-ਰਣਦੀਪ ਸਿੰਘ ਨਾਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।