ਨਵੀਂ ਦਿੱਲੀ, 30 ਸਤੰਬਰ - ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਯਾਤਰੀ ਵਾਹਨਾਂ ਲਈ ਨਵੇਂ ਕਾਰਪੋਰੇਟ ਔਸਤ ਬਾਲਣ ਆਰਥਿਕਤਾ (ਸੀ.ਏ.ਐੱਫ.ਈ.) ਮਾਪਦੰਡ ਜਾਰੀ ਕੀਤੇ ਹਨ, ਜੋ 1 ਅਪ੍ਰੈਲ 2027 ਤੋਂ ਲਾਗੂ ਹੋਣਗੇ ਅਤੇ 31 ਮਾਰਚ 2032 ਤੱਕ ਲਾਗੂ ਰਹਿਣਗੇ। ਨਵੇਂ ਨਿਯਮ ਭਾਰਤ ਵਿਚ ਵਿਕਰੀ ਲਈ ਨਿਰਮਿਤ ਜਾਂ ਆਯਾਤ ਕੀਤੇ ਗਏ ਨਵੇਂ ਯਾਤਰੀ ਵਾਹਨਾਂ 'ਤੇ ਲਾਗੂ ਹੋਣਗੇ।
ਨਵੇਂ ਨਿਯਮ ਨਿਰਮਾਤਾਵਾਂ ਨੂੰ ਸਾਫ਼-ਸੁਥਰੀ ਤਕਨਾਲੋਜੀਆਂ, ਵਿਕਲਪਕ ਬਾਲਣਾਂ ਅਤੇ ਹੋਰ ਨਵੀਨਤਾਕਾਰੀ ਹੱਲਾਂ ਨੂੰ ਅਪਣਾਉਣ ਲਈ ਲਚਕਤਾ ਪ੍ਰਦਾਨ ਕਰਦੇ ਹਨ। ਨਵਾਂ ਸੀ.ਏ.ਐੱਫ.ਈ. ਢਾਂਚਾ ਨਵੀਂ ਤਕਨਾਲੋਜੀਆਂ ਜਿਵੇਂ ਕਿ ਸੋਲਰ ਰਿਫਲੈਕਟਿਵ ਪੇਂਟ, ਐਡਵਾਂਸਡ ਗਲੇਜ਼ਿੰਗ, ਬਿਹਤਰ ਬਾਲਣ ਕੁਸ਼ਲਤਾ ਅਤੇ ਭਾਰਤ ਦੀ ਊਰਜਾ ਸੁਰੱਖਿਆ ਅਤੇ ਸਥਿਰਤਾ ਉਦੇਸ਼ਾਂ ਲਈ ਉੱਚ ਕੁਸ਼ਲਤਾ ਵਾਲੇ ਏਅਰ-ਕੰਡੀਸ਼ਨਿੰਗ ਵਿਚ ਤਕਨੀਕੀ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ।
ਤਾਜ਼ਾ ਖ਼ਬਰਾਂ
Free
ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਯਾਤਰੀ ਵਾਹਨਾਂ ਲਈ ਨਵੇਂ ਸੀ.ਏ.ਐੱਫ.ਈ. ਮਾਪਦੰਡ ਜਾਰੀ
ਨਵੀਂ ਦਿੱਲੀ, 30 ਸਤੰਬਰ - ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਯਾਤਰੀ ਵਾਹਨਾਂ ਲਈ ਨਵੇਂ ਕਾਰਪੋਰੇਟ ਔਸਤ ਬਾਲਣ ਆਰਥਿਕਤਾ...
ਅਜੀਤ ਡੈਸਕ
30-09-2026