30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੁਰਮਤਿ ਮੁਕਾਬਲਿਆਂ ’ਚ 500 ਦੇ ਕਰੀਬ ਬੱਚਿਆਂ ਨੇ ਲਿਆ ਭਾਗ

ਖਮਾਣੋਂ, 29 ਸਤੰਬਰ (ਜੋਗਿੰਦਰ ਪਾਲ)– ਗੁਰਦੁਆਰਾ ਨਾਨਕ ਦਰਬਾਰ ਸਾਹਿਬ ਬਰਵਾਲੀ ਕਲਾਂ, ਤਹਿਸੀਲ ਖਮਾਣੋਂ ਵਿਖੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਗੁਰਮਤਿ ਮੁਕਾਬਲੇ ਕਰਵਾਏ ਗਏ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਦੇ ਵਿਸ਼ੇਸ਼ ਸਹਿਯੋਗ ਸਦਕਾ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਕਰਵਾਇਆ ਗਿਆ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਤੇ ਹੋਰ ਪਤਵੰਤੇ ਜੇਤੂਆਂ ਨੂੰ ਇਨਾਮ ਦਿੰਦੇ ਹੋਏ। ਅਜੀਤ ਤਸਵੀਰ 30-09-2026
ਖਮਾਣੋਂ, 29 ਸਤੰਬਰ (ਜੋਗਿੰਦਰ ਪਾਲ)– ਗੁਰਦੁਆਰਾ ਨਾਨਕ ਦਰਬਾਰ ਸਾਹਿਬ ਬਰਵਾਲੀ ਕਲਾਂ, ਤਹਿਸੀਲ ਖਮਾਣੋਂ ਵਿਖੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਗੁਰਮਤਿ ਮੁਕਾਬਲੇ ਕਰਵਾਏ ਗਏ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਦੇ ਵਿਸ਼ੇਸ਼ ਸਹਿਯੋਗ ਸਦਕਾ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਕਰਵਾਇਆ ਗਿਆ। ਇਸ ਮੌਕੇ ਗੁਰਬਾਣੀ ਕੰਠ, ਲਿਖਤੀ ਪੇਪਰ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਕਰੀਬ 500 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਲਿਖਤੀ ਪੇਪਰ ਮੁਕਾਬਲੇ ਵਿਚ ਕੂਪਨ ਰਾਹੀਂ ਇਨਾਮ ਕੱਢੇ ਗਏ, ਜਿਸ ਵਿਚ ਪਹਿਲੇ ਇਨਾਮ ਵਜੋਂ ਸਾਈਕਲ, ਦੂਜੇ ਇਨਾਮ ਵਜੋਂ ਪੱਖਾ ਅਤੇ ਤੀਜੇ ਇਨਾਮ ਵਜੋਂ ਸਮਾਰਟ ਘੜੀ ਦਿੱਤੀ ਗਈ। ਦਸਤਾਰ ਮੁਕਾਬਲੇ ਦੇ ਪਹਿਲੇ ਗਰੁੱਪ ਵਿਚ ਪਹਿਲੇ ਸਥਾਨ ਲਈ 5100 ਰੁਪਏ, ਦੂਜੇ ਲਈ 3100 ਰੁਪਏ ਅਤੇ ਤੀਜੇ ਲਈ 2100 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਦੂਜੇ ਗਰੁੱਪ ਵਿਚ ਪਹਿਲੇ ਸਥਾਨ ਲਈ 3100 ਰੁਪਏ, ਦੂਜੇ ਲਈ 2100 ਰੁਪਏ ਅਤੇ ਤੀਜੇ ਸਥਾਨ ਲਈ 1100 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਟਾਈਮ ਪੀਸ, ਸਮਾਰਟ ਘੜੀਆਂ, ਲੰਚ ਬਾਕਸ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਸੇਵਾ ਭਾਈ ਸੁਖਵਿੰਦਰ ਸਿੰਘ ਬਰਵਾਲੀ ਕਲਾਂ ਵਲੋਂ ਨਿਭਾਈ ਗਈ। ਭਾਈ ਅਵਤਾਰ ਸਿੰਘ ਹੱਲੋਤਾਲੀ ਅਤੇ ਭਾਈ ਗੁਰਿੰਦਰਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਕੇ ਜੱਜ ਦੀ ਭੂਮਿਕਾ ਨਿਭਾਈ ਗਈ। ਰਵਿੰਦਰ ਸਿੰਘ ਖ਼ਾਲਸਾ ਨੇ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ, ਸਰਪੰਚ ਹਰਦੀਪ ਸਿੰਘ, ਦਲਬੀਰ ਸਿੰਘ ਖ਼ਜ਼ਾਨਚੀ, ਨੰਬਰਦਾਰ ਦਰਸ਼ਨ ਸਿੰਘ, ਬਲਦੇਵ ਸਿੰਘ ਬਰਵਾਲੀ ਖ਼ੁਰਦ, ਮੇਜਰ ਸਿੰਘ, ਨਿਰਭੈ ਸਿੰਘ, ਹਰਪ੍ਰੀਤ ਸਿੰਘ ਸਾਬਕਾ ਸਰਪੰਚ, ਪ੍ਰਿ. ਸੁਖਜੀਵਨ ਸਿੰਘ, ਨਰਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ ਬਰਵਾਲੀ, ਨਮਨਪ੍ਰੀਤ ਸਿੰਘ ਕੈਨੇਡਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪਾਕਿ ’ਚ ਕਰਾਚੀ ਦੀ ਫੁੱਟਬਾਲ ਟੀਮ ਨੂੰ ਹਥਿਆਰਬੰਦ ਗਰੋਹ ਨੇ ਬੰਦੂਕ ਦੀ ਨੋਕ ’ਤੇ ਲੁੱਟਿਆ ਕੁੱਟਮਾਰ ਕਰਕੇ ਖੋਹੀ ਨਕਦੀ ਤੇ... ਅਗਲੀ ਖ਼ਬਰ ਪਿੰਡ ਜਖਵਾਲੀ ਦੇ 35 ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।