24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪਿੰਡ ਫਰੌਰ ਵਿਖੇ 'ਜੂਝਦਾ ਪੰਜਾਬ' ਕਿਤਾਬ 'ਤੇ ਵਿਸ਼ੇਸ਼ ਸਾਹਿਤਿਕ ਗੋਸ਼ਟੀ ਕਰਵਾਈ

ਅਜੀਤ ਡੈਸਕ 17-04-2026
ਖਮਾਣੋਂ, 16 ਅਪ੍ਰੈਲ (ਜੋਗਿੰਦਰ ਪਾਲ)-ਪਿੰਡ ਫਰੌਰ ਵਿਖੇ ਸ਼੍ਰੋਮਣੀ ਬਾਲ ਲੇਖਕ ਸਵ. ਮਹਿੰਦਰ ਸਿੰਘ ਮਾਨੂੰਪੁਰੀ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਸੀਨੀਅਰ ਸੈਕੰਡਰੀ ਸਕੂਲ ਫਰੌਰ ਵਿਖੇ ਕਰਵਾਈ ਗਈ | ਗੋਸ਼ਟੀ ਦਾ ਕੇਂਦਰ ਬਿੰਦੂ ਮਾਨੂੰਪੁਰੀ ਦੀ ਅਮਰ ਕਾਵਿ ਰਚਨਾ 'ਜੂਝਦਾ ਪੰਜਾਬ' ਕਿਤਾਬ ਰਹੀ, ਜਿਸ 'ਤੇ ਵੱਖ-ਵੱਖ ਵਿਦਵਾਨਾਂ ਅਤੇ ਲੇਖਕਾਂ ਵਲੋਂ ਡੂੰਘੀ ਤੇ ਦਿਲ ਨੂੰ ਛੂਹਣ ਵਾਲੀ ਚਰਚਾ ਕੀਤੀ ਗਈ | ਪਿ੍ੰਸੀਪਲ ਹਰਵਿੰਦਰ ਸਿੰਘ ਚਹਿਲ, ਕੁਲਵਿੰਦਰ ਸਿੰਘ ਮਾਨੂੰਪੁਰੀ, ਗੁਰਦੀਪ ਸਿੰਘ ਘਰਖਣਾ, ਨਾਵਲਕਾਰ ਜਗਸੀਰ ਸਿੰਘ ਕਲਾਲਾ, ਗੁਰਦੀਪ ਸਿੰਘ ਮੰਡਾਹਰ, ਸੁਖਵਿੰਦਰ ਸਿੰਘ ਫਰੌਰ ਨੇ ਇਸ ਸਬੰਧੀ ਆਪੋ ਆਪਣੇ ਵਿਚਾਰ ਰੱਖੇ | ਸਨੇਹਇੰਦਰ ਮੀਲੂ ਨੇ ਮੰਚ ਸੰਚਾਲਨਾ ਕੀਤੀ | ਗੋਸ਼ਟੀ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਕਵਿਤਾਵਾਂ ਅਤੇ ਵਿਚਾਰਾਂ ਨੇ ਸਮਾਗਮ ਵਿਚ ਨਵੀਂ ਤਾਜ਼ਗੀ ਭਰੀ | ਅੰਤ ਵਿਚ ਆਯੋਜਕਾਂ ਵਲੋਂ ਸਾਰੇ ਮਹਿਮਾਨਾਂ ਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਗੋਸ਼ਟੀ ਸਿਰਫ਼ ਇਕ ਸਮਾਗਮ ਨਹੀਂ ਸੀ, ਸਗੋਂ ਸਵ. ਮਹਿੰਦਰ ਸਿੰਘ ਮਾਨੂੰਪੁਰੀ ਨੂੰ ਦਿੱਤੀ ਇਕ ਸੱਚੀ ਸ਼ਰਧਾਂਜਲੀ ਹੋ ਨਿੱਬੜੀ |
ਪਿਛਲੀ ਖ਼ਬਰ ਖਮਾਣੋਂ ਦੇ ਛਿੰਝ ਮੇਲੇ 'ਚ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਧਰਮਿੰਦਰ ਕੁਹਾਲੀ ਦਰਮਿਆਨ ਬਰਾਬਰ ਰਹੀ ਅਗਲੀ ਖ਼ਬਰ ਸਾਰਥਿਕ ਫਾਊਾਡੇਸ਼ਨ ਵਲੋਂ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।