07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 05-04-2026
ਫ਼ਤਹਿਗੜ੍ਹ ਸਾਹਿਬ, 4 ਅਪ੍ਰੈਲ (ਮਨਪ੍ਰੀਤ ਸਿੰਘ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਗਰਾਮ ਪੰਚਾਇਤ, ਸਕੂਲ ਕਮੇਟੀ ਮੈਂਬਰਾਂ ਤੇ ਸਕੂਲ ਸਟਾਫ਼ ਵਲੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਟਰਾਫ਼ੀਆਂ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਗਰਾਮ ਪੰਚਾਇਤ ਸਰਪੰਚ ਹਰਜੋਤ ਕੌਰ, ਪੰਚ ਵਰਿੰਦਰ, ਪੰਚ ਜਰਨੈਲ ਕੌਰ, ਪੰਚ ਕ੍ਰਿਸ਼ਨ, ਸਮਾਜ ਸੇਵਕ ਰਣਜੋਧ ਸਿੰਘ, ਪਿੰ੍ਰਸੀਪਲ ਹਰਦੇਵ ਸਿੰਘ, ਗੁਰਪ੍ਰੀਤ ਕੌਰ, ਦਵਿੰਦਰ ਸਿੰਘ ਆਦਿ ਸਮੇਤ ਕਮੇਟੀ ਮੈਂਬਰ ਤੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਇਸ ਮੌਕੇ ਰਣਜੋਧ ਸਿੰਘ ਤੇ ਪਿੰ੍ਰਸੀਪਲ ਹਰਦੇਵ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਦਾ ਚਾਨਣ ਮੁਨਾਰਾ ਬਣਨਾ ਸਾਡਾ ਮੁੱਢਲਾ ਫ਼ਰਜ਼ ਹੈ | ਇਸ ਲਈ ਸਾਨੂੰ ਚਾਹੀਦਾ ਹੈ ਕਿ ਹਰੇਕ ਬੱਚੇ ਨੂੰ ਸਿੱਖਿਅਤ ਕਰੀਏ ਤਾਂ ਜੋ ਉਹ ਵੱਡੇ ਹੋ ਆਪਣੇ ਪੈਰਾਂ 'ਤੇ ਖੜ ਸਕਣ ਅਤੇ ਵੱਖੋ ਵੱਖਰੇ ਖੇਤਰਾਂ 'ਚ ਵੱਡੀਆਂ ਮੱਲਾਂ ਮਾਰ ਸਕਣ | ਇਸ ਮੌਕੇ 'ਤੇ ਅਮਨਦੀਪ ਸਿੰਘ ਘੁਮਾਣੀਆ ਵਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਤੋਹਫ਼ੇ ਵਜੋਂ ਸਕੂਲ ਬੈਗ ਵੀ ਦਿੱਤੇ ਗਏ, ਜਿਸ ਸਦਕਾ ਬੱਚਿਆਂ 'ਚ ਖ਼ੁਸ਼ੀ ਵੇਖਣ ਨੂੰ ਮਿਲੀ |
ਪਿਛਲੀ ਖ਼ਬਰ ਡੀ.ਬੀ.ਯੂ. ਅਮਰੀਕਾਸ ਨੂੰ ਐਨ.ਏ.ਬੀ ਵਲੋਂ ਏ+ ਦੇ ਬਰਾਬਰ ਮਾਨਤਾ-ਮਲਿਕ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਕਰਵਾਇਆ ਵਿਸ਼ੇਸ਼ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।